ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਦੀ ਬੱਲੇ-ਬੱਲੇ ਕਰਵਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਹੁਣ TMC ਲਈ ਕਰਨਗੇ ਕੰਮ

ਚੋਣ ਰਣਨੀਤੀ ਬਣਾਉਣ ਚ ਮਾਹਰ ਮੰਨੇ ਜਾਣ ਵਾਲੇ ਪ੍ਰਸ਼ਾਂਤ ਕਿਸ਼ੋਰ ਹੁਣ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮਗ਼ੂਲ ਕਾਂਗਰਸ ਲਈ ਕੰਮ ਕਰਨ ਜਾ ਰਹੇ ਹਨ। ਪ੍ਰਸ਼ਾਂਤ ਅਤੇ ਮਮਤਾ ਵਿਚਾਲੇ ਇਹ ਸਮਝੌਤਾ ਮੁਲਾਕਾਤ ਮਗਰੋਂ ਸਿਰੇ ਚੜ੍ਹ ਗਿਆ ਹੈ। ਇਹ ਜਾਣਕਾਰੀ ਏਐਨਆਈ ਦੇ ਸੂਤਰਾਂ ਤੋਂ ਮਿਲੀ ਹੈ।

 

ਸਾਲ 2014 ਚ ਭਾਜਪਾ ਨੂੰ ਮਿਲੀ ਵੱਡੀ ਜਿੱਤ ਪਿੱਛੇ ਪ੍ਰਸ਼ਾਂਤ ਕਿਸ਼ੋਰ ਦੀ ਹੀ ਰਣਨੀਤੀ ਮੰਨੀ ਜਾਂਦੀ ਹੈ। ਇਸ ਤੋਂ ਬਾਅਦ ਜੇਡੀਯੂ ਅਤੇ ਵਾਈਐਸਆਰ ਕਾਂਗਰਸ ਲਈ ਰਣਨੀਤੀ ਬਣਾ ਚੁੱਕੇ ਪ੍ਰਸ਼ਾਂਤ ਕਿਸ਼ੋਰ ਇਕ ਮਹੀਨੇ ਬਾਅਦ ਅਧਿਕਾਰਤ ਤੌਰ ਤੇ ਮਮਤਾ ਬੈਨਰਜੀ ਦੀ ਪਾਰਟੀ ਟੀਐਮਸੀ ਲਈ ਕੰਮ ਕਰਨਾ ਸ਼ੁਰੂ ਕਰ ਦੇਣਗੇ।

 

ਦੱਸਣਯੋਗ ਹੈ ਕਿ ਪ੍ਰਸ਼ਾਂਤ ਕਿਸ਼ੋਰ ਨਿਤੀਸ਼ ਕੁਮਾਰ ਦੀ ਪਾਰਟੀ ਜੇਡੂਯੂ ਦੀ ਉਪ ਪ੍ਰਧਾਨ ਵੀ ਹਨ। ਪ੍ਰਸ਼ਾਂਤ ਨੇ ਆਂਧਰਾ ਪ੍ਰਦੇਸ਼ ਚ ਜਗਨਮੋਹਨ ਰੈੱਡੀ ਦੀ ਪਾਰਟੀ ਲਈ ਕੰਮ ਕੀਤਾ ਤੇ ਉਨ੍ਹਾਂ ਨੂੰ ਸੱਤਾ ਦੁਆਈ। ਜਗਨਮੋਹਨ ਰੈੱਡੀ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਚ ਜਿੱਤ ਦੁਆਉਣ ਪਿੱਛੇ ਪ੍ਰਸ਼ਾਂਤ ਕਿਸ਼ੋਰ ਦਾ ਹੀ ਦਿਮਾਗ ਸੀ।

 

2019 ਲੋਕ ਸਭਾ ਚੋਣਾਂ ਚ ਚ ਭਾਜਪਾ ਨੇ ਮਮਤਾ ਨੂੰ ਉਸੇ ਦੇ ਗੜ੍ਹ ਚ ਹਿਲਾ ਕੇ ਰੱਖ ਦਿੱਤਾ ਹੈ ਇਹੀ ਖਾਸ ਕਾਰਨ ਹੈ ਕਿ 2021 ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਮਮਤਾ ਬੈਨਰਜੀ ਪ੍ਰਸ਼ਾਂਤ ਕਿਸ਼ੋਰ ਨੂੰ ਆਪਣੇ ਨਾਲ ਜੋੜ ਸਕਦੀ ਹਨ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prashant Kishor met West Bengal Chief Minister Mamata Banerjee and agreed to work with her