ਸੋਸ਼ਲ ਮੀਡੀਆ ਤੇ ਫ਼ੋਟੋ ਅਤੇ ਵੀਡਿਓ ਸਾਂਝੀ ਕਰਨ ਲਈ ਬਣੀ ਵੈਬਸਾਈਟ ਇੰਸਟ੍ਰਾਗ੍ਰਾਮ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਕਾ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਇੰਸਟ੍ਰਾਗ੍ਰਾਮ ਤੇ ਸਭ ਤੋਂ ਵੱਧ ਫ਼ੋਲੋ ਕੀਤੇ ਜਾਣ ਵਾਲੇ ਦੁਨੀਆ ਦੇ ਆਗੂਆਂ ਚ ਪਹਿਲੇ ਨੰਬਰ ਤੇ ਬਣੇ ਹੋਏ ਹਨ।
ਟਿਪਲੋਮੈਸੀ ਦੁਆਰਾ ਜਾਰੀ ਰਿਪੋਰਟ ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੀਜੇ ਨੰਬਰ ਤੇ ਹਨ ਜਦਕਿ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਦੂਜੇ ਨੰਬਰ ਤੇ ਹਨ। ਚੌਥੇ ਨੰਬਰ ਤੇ ਪੋਪ ਫ੍ਰਾਂਸਿਸ ਅਤੇ 5ਵੇਂ ਨੰਬਰ ਤੇ ਜਾਰਡਨ ਦੀ ਮਹਾਰਾਣੀ ਰਣੀਆ ਹੈ। ਮੂਲ ਰੂਪ ਤੋਂ ਕੁਵੈਤ ਚ ਜਨਮੀ ਰਣੀਆ ਇੱਕ ਆਮ ਲੜਕੀ ਸੀ ਉਹ ਬਾਅਦ ਚ ਮਹਾਰਾਣੀ ਬਣ ਗਈ। ਉਹ 49 ਸਾਲ ਦੀ ਉਮਰ ਚ ਵੀ ਨੌਜਵਾਨ ਕੁੜੀ ਵਰਗੀ ਲੱਗਦੀ ਹਨ।
ਟਿਪਲੋਮੈਸੀ ਨੇ ਆਪਣੀ ਰਿਪੋਰਟ ਚ ਕਿਹਾ ਹੈ ਕਿ ਪੀਐਮ ਮੋਦੀ ਦੇ ਫੋਲੋਅਰ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ ਇੱਕ ਸਾਲ ਚ ਉਨ੍ਹਾਂ ਦੇ ਫ਼ੋਲੋਅਰਾਂ ਦੀ ਵਾਧੇ ਦੀ ਰਫਤਾਰ 52 ਫੀਸਦ ਰਹੀ ਜਦਕਿ ਡੋਨਾਲਡ ਟਰੰਪ ਦੇ ਫ਼ੋਲੋਅਰਾਂ ਦੀ ਗਿਣਤੀ ਚ 32 ਫੀਸਦ ਦਾ ਵਾਧਾ ਹੋਇਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਨਵੰਬਰ 2014 ਨੂੰ ਇੰਸਟ੍ਰਾਗ੍ਰਾਮ ਤੇ ਆਏ ਸਨ। ਉਨ੍ਹਾਂ ਨੇ ਪਹਿਲੀ ਪੋਸਟ ਵਜੋਂ ਏਸ਼ੀਅਨ ਸਮਿੱਟ ਦੀ ਫੋਟੋ ਸਾਂਝੀ ਕੀਤੀ ਸੀ। ਪੀਐਮ ਮੋਦੀ ਨੇ ਹਾਲੇ ਤੱਕ ਇੰਸਟ੍ਰਾਗਾਮ ਤੇ ਸਿਰਫ 237 ਪੋਸਟਾਂ ਲਿਖਿਆਂ ਹਨ। ਟਿਪਲੋਮੈਸੀ ਨੇ ਇਹ ਰਿਪੋਰਟ 1 ਅਕਤੂਬਰ ਦੇ ਡਾਟਾ ਦੇ ਆਧਾਰ ਤੇ ਤਿਆਰ ਕਰਕੇ ਮੰਗਵਾਲ ਨੂੰ ਜਾਰੀ ਕੀਤੀ ਹੈ।
ਮੋਦੀ ਸਭ ਤੋਂ ਜਿ਼ਆਦਾ ਅਸਰਦਾਰ
ਪੀਐਮ ਮੋਦੀ ਇੰਸਟ੍ਰਾਗ੍ਰਾਮ ਨੂੰ ਤੇ ਫ਼ੋਲੋਅਰਾਂ ਦੀ ਗਿਣਤੀ ਚ ਤਾਂ ਅੱਗੇ ਹੈ ਹੀ ਇਸਦੇ ਨਾਲ ਹੀ ਮੋਸਟ ਇੰਟਰਐਕਟਿਵ ਰਾਜਨੇਤਾਵਾਂ ਦੀ ਸੂਚੀ ਚ ਵੀ 4ਵੇਂ ਪਾਏਦਾਨ ਤੇ ਹਨ। ਇਸ ਮਾਮਲੇ ਚ ਡੋਨਾਲਡ ਟਰੰਪ ਸਿਖਰ ਤੇ ਹਨ। ਦੂਜੇ ਪਾਸੇ ਪੀਐਮ ਮੋਦੀ ਮੋਸਟ ਇਫੈਕਿਟ ਵਰਡ ਲੀਡਰ ਦੀ ਸੂਚੀ ਚ ਸਿਖਰ ਤੇ ਹਨ। ਦੂਜੇ ਨੰਬਰ ਤੇ ਤੁਰਕੀ ਦੇ ਰਾਸ਼ਟਰਪਤੀ ਰਜਬ ਤੈਅਬ ੲਦ੍ਰਾਆਨ ਹਨ।