ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ’ਤੇ ਪਹਿਲੀ ਵਾਰ ਬੋਲੀ ਪ੍ਰਿਯੰਕਾ ਗਾਂਧੀ

ਸੋਨਭੱਦਰ ਦੇ ਉਂਭਾ ਪਿੰਡ ਦੇ ਦੌਰੇ ਤੇ ਆਈ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ 370 ਤੇ ਪਹਿਲੀ ਵਾਰ ਬੋਲਦਿਆਂ ਕਿਹਾ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਦਾ ਖਾਤਮਾ ਜਿਸ ਢੰਗ ਨਾਲ ਕੀਤਾ ਗਿਆ, ਉਹ ਪੂਰੀ ਤਰ੍ਹਾਂ ਗੈਰਸੰਵਿਧਾਨਕ ਤੇ ਲੋਕਤੰਤਰ ਦੇ ਸਿਧਾਂਤਾਂ ਦੇ ਉਲਟ ਹੈ।

 

ਉਨ੍ਹਾਂ ਕਿਹਾ ਕਿ ਜਦੋਂ ਅਜਿਹੇ ਫੈਸਲੇ ਕੀਤੇ ਜਾਂਦੇ ਹਨ ਤਾਂ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ ਪਰ ਅਜਿਹਾ ਨਹੀਂ ਕੀਤਾ ਗਿਆ। ਸਾਡੀ ਪਾਰਟੀ ਕਾਂਗਰਸ ਸੰਵਿਧਾਨ ਅਤੇ ਲੋਕਤੰਤਰ ਦੀ ਰੱਖਿਆ ਲਈ ਹਮੇਸ਼ਾ ਸੰਘਰਸ਼ ਕਰਦੀ ਆਈ ਹੈ।

 

ਪ੍ਰਿਯੰਕਾ ਗਾਂਧੀ ਨੇ ਅੱਗੇ ਕਿਹਾ ਕਿ ਸਾਡੇ ਇੱਥੇ ਸਿਰਫ ਇਕ ਹੀ ਵਿਅਕਤੀ ਦੀ ਆਵਾਜ਼ ਨਹੀਂ ਸੁਣੀ ਜਾਂਦੀ ਜਿਵੇਂ ਭਾਜਪਾ ਚ ਹੁੰਦਾ ਹੈ। ਕਾਂਗਰਸ ਚ ਸਾਰਿਆਂ ਦੀ ਆਵਾਜ਼ ਸੁਣੀ ਜਾਂਦੀ ਹੈ ਤੇ ਉਸ ਤੇ ਚਰਚਾ ਕੀਤੀ ਹੁੰਦੀ ਹੈ ਤਾਂ ਕੋਈ ਸਲਾਹ ਬਣਦੀ ਹੈ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi first statement on Article 370 remove from Jammu and Kashmir