ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪ੍ਰਿਯੰਕਾ ਗਾਂਧੀ ਚੋਣ ਲੜਨਗੇ ਜਾਂ ਨਹੀਂ, ਰਾਹੁਲ ਨੇ ਕਿਹਾ – ਹਾਲੇ ਸਸਪੈਂਸ ਰਹਿਣ ਦੇਵੋ

​​​​​​​ਪ੍ਰਿਯੰਕਾ ਗਾਂਧੀ ਚੋਣ ਲੜਨਗੇ ਜਾਂ ਨਹੀਂ, ਰਾਹੁਲ ਨੇ ਕਿਹਾ – ਹਾਲੇ ਸਸਪੈਂਸ ਰਹਿਣ ਦੇਵੋ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਹਿੰਦੁਸਤਾਨਦੇ ਮੁੱਖ ਸੰਪਾਦਕ ਸ਼ਸ਼ੀ ਸ਼ੇਖਰ ਨੂੰ ਦਿੱਤੇ ਇੱਕ ਖ਼ਾਸ ਇੰਟਰਵਿਊ ਦੌਰਾਨ ਪ੍ਰਿਯੰਕਾ ਗਾਂਧੀ ਦੇ ਲੋਕ ਸਭਾ ਚੋਣ ਲੜਨ ਬਾਰੇ ਪੁੱਛੇ ਸੁਆਲ ਦਾ ਵੀ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ – ‘ਵੇਖਦੇ ਹਾਂ, ਹਾਲੇ ਥੋੜ੍ਹੀ ਦੇਰ ਸਸਪੈਂਸ ਰਹਿਣ ਦੇਵੋ।’

 

 

ਇਸ ਇੰਟਰਵਿਊ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਤਬਦੀਲੀ ਦਾ ਮਾਹੌਲ ਸਾਫ਼ ਵਿਖਾਈ ਦੇ ਰਿਹਾ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਐਤਕੀਂ ਦੀਆਂ ਆਮ ਚੋਣਾਂ ਵਿੰਚ ਕਾਂਗਰਸ ਲਈ ਨਤੀਜੇ ਕਿਹੋ ਜਿਹੇ ਆਉਣ ਵਾਲੇ ਹਨ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਇਹ ਨਤੀਜੇ ‘ਹਾਂ–ਪੱਖੀ’ ਆਉਣਗੇ ਕਿਉਂਕਿ ਦੇਸ਼ ਭਾਜਪਾ ਤੋਂ ਨਿਰਾਸ਼ ਹੈ ਤੇ ਤਬਦੀਲੀ ਚਾਹੁੰਦਾ ਹੈ।

 

 

ਰਾਹੁਲ ਗਾਂਧੀ ਨੇ ਕਿਹਾ ਕਿ ਤਬਦੀਲੀ ਦੇ ਮਾਹੌਲ ਪਿੱਛੇ ਤਿੰਨ ਕਾਰਨ ਹਨ – ਪਹਿਲਾ ਬੇਰੁਜ਼ਗਾਰੀ, ਦੂਜਾ ਖੇਤੀਬਾੜੀ ਤੇ ਕਿਸਾਨ ਸੰਕਟ ਵਿੱਚ ਹਨ ਅਤੇ ਤੀਜਾ ਚੁਪਾਸੇ ਫੈਲਿਆ ਭ੍ਰਿਸ਼ਟਾਚਾਰ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਬੇਰੁਜ਼ਗਾਰੀ ਸਿਖ਼ਰਾਂ ਉੱਤੇ ਹੈ। ਪ੍ਰਧਾਨ ਮੰਤਰੀ ਰੁਜ਼ਗਾਰ ਦੀ ਤਾਂ ਕਿਤੇ ਗੱਲ ਹੀ ਨਹੀਂ ਕਰ ਰਹੇ; ਜਦ ਕਿ ਕਾਂਗਰਸ ਲਈ ਨੌਜਵਾਨ ਤੇ ਰੁਜ਼ਗਾਰ ਹੀ ਤਰਜੀਹ ਹਨ। ਕਿਸਾਨ ਸੰਕਟ ਵਿੱਚ ਹਨ ਪਰ ਮੋਦੀ ਜੀ ਬੇਖ਼ਬਰ ਹਨ।

 

 

ਰਾਹੁਲ ਗਾਂਧੀ ਨੇ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੰਜਾਬ, ਕਰਨਾਟਕ ’ਚ ਅਸੀਂ 72 ਘੰਟਿਆਂ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਕੇ ਵਿਖਾਇਆ। ਤੀਜਾ ਮੁੱਦਾ ਹੈ – ਚੁਪਾਸੇ ਫੈਲਿਆ ਭ੍ਰਿਸ਼ਟਾਚਾਰ; ਖ਼ਾਸ ਤੌਰ ਉੱਤੇ ਰਾਫ਼ੇਲ ਦੇ ਭ੍ਰਿਸ਼ਟਾਚਾਰ; ਜਿਸ ਵਿੱਚ ਮੋਦੀ ਜੀ ਦੀ ਭੂਮਿਕਾ ਬਹੁਤ ਸਾਫ਼ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Gandhi will contest polls or not Rahul said it is Suspense