ਆਮ ਆਦਮੀ ਪਾਰਟੀ ਤੋਂ ਬਾਗ਼ੀ ਚੱਲ ਰਹੇ ਸੁਖਪਾਲ ਸਿੰਘ ਖਹਿਰਾ ਨੂੰ ਆਪ ਦੀ ਟਿਕਟ 'ਤੇ ਗੁਰਦਾਸਪੁਰ ਤੋਂ ਉੱਪਚੋਣਾਂ ਲੜਨ ਵਾਲੇ ਮੇਜਰ ਜਨਰਲ ਸੁਰੇਸ਼ ਖਜੂਰੀਆ ਦਾ ਸਾਥ ਮਿਲ ਗਿਆ ਹੈ. ਇੱਕ ਪ੍ਰੈੱਸ ਰਿਲੀਜ਼ ਜਾਰੀ ਕਰਕੇ ਖਜ਼ੂਰੀਆ ਨੇ ਖਹਿਰਾ ਧੜੇ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।
ਉਨ੍ਹਾਂ ਨੇ ਖਹਿਰਾ ਬਾਰੇ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਵਜੋਂ ਉਨ੍ਹਾਂ ਦੇ ਕੰਮ ਇਤਿਹਾਸ ਵਿਚ ਦਰਜ ਹੋ ਗਏ ਹਨ, ਜਿਨ੍ਹਾਂ ਨੂੰ ਨਹੀਂ ਭੁਲਾਇਆ ਜਾ ਸਕਦਾ। ਖਹਿਰਾ ਹੀ ਬਾਕੀ ਰਾਜਨੀਤੀਕ ਭੇਡਾਂ ਵਿਚਾ ਇਕੱਲੇ ਸ਼ੇਰ ਹਨ, ਜਿਨ੍ਹਾਂ ਕੋਲ ਕੋਈ ਵਿਜ਼ਨ ਹੈ, ਜੋ ਡਰਦੇ ਨਹੀਂ ਹਨ। ਖਹਿਰਾ ਹੀ ਉਹ ਸਖਸ਼ ਹਨ ਜੋ ਪੰਜਾਬ ਤੇ ਪੰਜਾਬੀਅਤ ਲਈ ਲੜ ਸਕਦੇ ਹਨ। ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀ ਪ੍ਰਸਿੱਧੀ ਹੀ ਵੋਟਾਂ ਵਿਚ ਬਦਲ ਸਕਦੀ ਹੈ।
ਨਾਲ ਹੀ ਉਨ੍ਹਾਂ ਨੇ ਅੱਗੇ ਮੰਗ ਕੀਤੀ ਕਿ ਪਾਰਟੀ ਨੂੰ ਖਹਿਰਾ ਨੂੰ ਦੋਬਾਰਾ ਵਿਰੋਧੀ ਧਿਰ ਦਾ ਨੇਤਾ ਬਣਾ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਮੁੱਖ-ਮੰਤਰੀ ਦੇ ਪਦ ਦਾ ਉਮੀਦਵਾਰ ਵੀ ਘੋਸ਼ਿਤ ਕੀਤਾ ਜਾਵੇ। ਖਹਿਰਾ ਦੇ ਦਮ ਉੱਤੇ ਹੀ ਪਾਰਟੀ ਖੋਈ ਹੋਈ ਜ਼ਮੀਨ ਫ਼ਿਰ ਹਾਸਿਲ ਕਰ ਸਕਦੀ ਹੈ।
ਸੁਰੇਸ਼ ਖੰਜੂਰੀਆ ਗੁਰਦਾਸਪੁਰ ਸੀਟ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਉੱਤੇ ਲੋਕਸਭਾ ਉੱਪਚੋਣ ਲੜੇ ਸਨ. ਉਹ ਫ਼ੌਜ਼ ਦੇ ਸਾਬਕਾ ਮੇਜਰ ਜਨਰਲ ਵੀ ਹਨ।