ਪੰਜਾਬ ਵਿੱਚ ਸਿਰਫ ਕਾਂਗਰਸ ਪਾਰਟੀ ਵਿਧਾਇਕ ਹੀ ਇਹ ਮੁੱਦਾ ਨਹੀਂ ਚੱਕ ਰਹੇ ਕਿ 'ਸਾਡੀ ਸਰਕਾਰ ਵਿੱਚ ਹੀ ਸਾਡੀ ਨਹੀਂ ਸੁਣੀ ਜਾ ਰਹੀ' ਸਗੋਂ ਪਾਰਟੀ ਦੇ ਹੋਰ ਵਿੰਗਾਂ ਦਾ ਵੀ ਇਹੀ ਮੰਨਣਾ ਹੈ।
ਪੰਜਾਬ ਯੂਥ ਕਾਂਗਰਸ ਵੀ ਉਸ ਗੱਲ ਉੱਤੇ ਪੂਰੀ ਤਰ੍ਹਾਂ ਨਾਲ ਨਾਰਾਜ਼ ਹੈ। ਪੰਜਾਬ ਯੂਥ ਕਾਂਗਰਸ ਆਗੂਆਂ ਦੀ ਪਿਛਲੇ ਹਫ਼ਤੇ ਕਾਂਗਰਸ ਭਵਨ ਵਿੱਚ ਰਾਹੁਲ ਗਾਂਧੀ ਦੇ ਕਰੀਬੀ ਮੰਨੇ ਜਾਂਦੇ ਕ੍ਰਿਸ਼ਨਾ ਅਲਾਵਰੂ ਨਾਲ ਮੀਟਿੰਗ ਹੋਈ ਸੀ। ਯੂਥ ਵਿੰਗ ਆਗੂ ਤੇ ਕਈ ਜ਼ਿਲ੍ਹਾ ਅਹੁਦੇਦਾਰ ਨੇ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਦੇ ਖਿਲਾਫ ਜ਼ੋਰਦਾਰ ਢੰਗ ਨਾਲ ਬੋਲੇ। ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਆਗੂਆਂ 'ਤੇ ਭ੍ਰਿਸ਼ਟਾਚਾਰ, ਪਾਰਟੀ ਦੇ ਹਿੱਤਾਂ ਤੇ ਵਰਕਰਾਂ ਦੀ ਅਣਦੇਖੀ ਕਰਨ ਦੇ ਦੋਸ਼ ਲਾਏ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਵੀ ਗੁੱਸਾ ਨਜ਼ਰ ਆਇਆ ਜਿਨ੍ਹਾਂ ਨੇ ਆਪਣੇ ਨੌਜਵਾਨ ਓਐਸਡੀ ਦੇ ਅਹੁਦਿਆਂ ਲਈ ਨਵੇਂ ਆਏ ਲੋਕਾਂ ਨੂੰ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਸ਼ਿਕਾਇਤ ਸੀ ਕਿ: "ਮੁੱਖ ਮੰਤਰੀ ਸਾਬ੍ਹ ਨਿੱਜੀ ਵਫ਼ਾਦਾਰੀ ਦਾ ਤਾਂ ਇਨਾਮ ਦਿੰਦੇ ਹਨ। ਪਰ ਪਾਰਟੀ ਪ੍ਰਤੀ ਵਫ਼ਾਦਾਰੀ ਬਾਰੇ ਕੀ?