ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਤੌਜ ਆਲੇ ਮਾਨ ਦੇ ਮੋਦੀ ਸਰਕਾਰ 'ਤੇ ਲਾਏ ਰਗੜਿਆਂ ਦੀ ਖ਼ਾਸੀ ਚਰਚਾ

 ਭਗਵੰਤ ਮਾਨ

ਹੋਰਾਂ ਸੰਸਦ ਮੈਂਬਰਾਂ ਦੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ  ਨੂੰ ਲੋਕਸਭਾ ਸਪੀਕਰ ਤੋਂ ਬੋਲਣ ਲਈ ਜ਼ਿਆਦਾ ਸਮਾਂ ਨਹੀਂ ਮੰਗਣਾ ਪੈਂਦਾ. ਬੇਭਰੋਸਗੀ ਮਤੇ ਤੇ ਮੋਦੀ ਸਰਕਾਰ ਖ਼ਿਲਾਫ਼ ਬੋਲਦੇ ਹੋਏ ਭਗਵੰਤ ਮਾਨ ਨੇ ਕਈ ਹਮਲੇ ਕੀਤੇ.

 

ਮਾਨ ਨੇ ਆਪਣਾ ਪੂਰਾ ਭਾਸਣ ਸਿਰਫ਼ ਸਾਢੇ 4 ਮਿੰਟਾਂ ਚ ਹੀ ਪੂਰਾ ਕਰ ਦਿੱਤਾ. ਮਾਨ ਨੇ ਇੰਨ੍ਹੇ ਟਾਈਮ ਵਿੱਚ ਹੀ ਮੋਦੀ ਸਰਕਾਰ 'ਤੇ ਬੇਰੋਜ਼ਗਾਰੀ ਤੋਂ ਲੈ ਕੇ ਹੋਰ ਕਈ ਮੁੱਦਿਆਂ 'ਤੇ ਤਕੜੇ ਹਮਲੇ ਕੀਤੇ. ਭਗਵੰਤ ਨੇ ਡਿਜੀਟਲ ਇੰਡੀਆ, 2 ਕਰੋੜ ਨੋਕਰੀਆਂ, ਬੈਂਕਾਂ ਦੇ ਭਗੌੜੇ, ਕਾਲਾ ਧਨ ਵਾਪਸ ਲੈ ਕੇ ਆਉਣ, ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਤੰਗ ਕਰਨ ਸਮੇਤ ਕਈ ਮੁੱਦੇ ਗਿਣਾ ਦਿੱਤੇ. 

 

ਅੰਤ 'ਚ ਭਗਵੰਤ ਨੇ ਮੋਦੀ ਸਰਕਾਰ ਤੇ ਵੱਡਾ ਰਗੜਾ ਲਾਉਂਦੇ ਹੋਏ ਕਿਹਾ,"ਮੋਦੀ ਜੀ ਅਬ ਅਗਲੇ 6-7 ਮਹੀਨੇ ਮੇਂ ਆਪ ਜਾਣੇ ਵਾਲੇ ਹੈ, ਅਬ ਜਾਤੇ-ਜਾਤੇ ਹੀ ਬਤਾ ਦੀਜੀਏ ਅੱਛੇ ਦਿਨ ਕਬ ਆਨੇ ਵਾਲੇ ਹੈ." 

 

ਇਹ ਗੱਲ ਸੁਣਦੇ ਹੀ ਬਾਕੀ ਸਾਰੇ ਮੈਂਬਰ ਹੱਸਣ ਲੱਗ ਪਏ ਤੇ ਭਗਵੰਤ ਮਾਨ ਆਪਣੀ ਗੱਲ ਖ਼ਤਮ ਕਰਕੇ ਬੈਠ ਗਏ. ਨਾ ਸਪੀਕਰ ਨੇ ਉਨ੍ਹਾਂ ਨੂੰ ਟੋਕਿਆ ਤੇ ਨਾ ਹੀ ਮਾਨ ਨੇ ਸਪੀਕਰ ਤੋਂ ਵਾਧੂ ਸਮਾਂ ਮੰਗਿਆ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Quickfire Mann takes dig at Modi govt during no-confidence motion speech