ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੌਣ ਬਣੇਗਾ ਕਾਂਗਰਸ ਪ੍ਰਧਾਨ? ਰਾਹੁਲ ਗਾਂਧੀ ਨੇ ਦਿੱਤਾ ਜਵਾਬ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਆਪਣੇ ਅਗਲੇ ਕਦਮਾਂ ਨੂੰ ਲੈ ਕੇ ਲਗਾਈਆਂ ਜਾ ਰਹੀਆ ਕਿਆਸਅਰਾਈਆਂ ਵਿਚਾਲੇ ਵੀਰਵਾਰ ਨੂੰ ਕਿਹਾ ਕਿ ਉਹ ਨਹੀਂ ਬਲਕਿ ਉਨ੍ਹਾਂ ਦੀ ਪਾਰਟੀ ਉਨ੍ਹਾਂ ਦੇ ਗੱਦੀ ਸੰਭਾਲਨ ਬਾਰੇ ਫੈਸਲਾ ਕਰੇਗੀ।

 

ਲੋਕ ਸਭਾ ਚੋਣਾਂ ਚ ਮਿਲੀ ਹਾਰ ਮਗਰੋਂ ਰਾਹੁਲ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣ ਨੂੰ ਲੈ ਕੇ ਮਨ ਬਣਾ ਚੁੱਕੇ ਹਨ ਪਰ ਕਾਂਗਰਸ ਦੇ ਸਭ ਤੋਂ ਵੱਧ ਫੈਸਲੇ ਲੈਣ ਵਾਲੀ ਸੰਸਥਾ ਸੀ ਡਬਲਿਊ ਸੀ ਨੇ ਉਨ੍ਹਾਂ ਦੇ ਅਸਤੀਫ਼ੇ ਦੇ ਪ੍ਰਸਤਾਵ ਨੂੰ ਖਾਰਿਜ ਕਰ ਦਿੱਤਾ ਹੈ ਤੇ ਉਨ੍ਹਾਂ ਨੂੰ ਸਾਰੇ ਪੱਧਰਾਂ ਤੇ ਪਾਰਟੀ ਦਾ ਮੁੜਗਠਨ ਕਰਨ ਨੂੰ ਕਿਹਾ ਹੈ।

 

ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਅੱਜ ਵੀ ਉਨ੍ਹਾਂ ਦਾ ਉਹੀ ਪੱਖ ਹੈ ਕਿ ਰਾਫ਼ੇਲ ਲੜਾਕੂ ਜਹਾਜ਼ ਸੌਦੇ ਚ ਚੋਰੀ ਹੋਈ ਹੈ। ਸੰਸਦ ਦੇ ਦੋਨਾਂ ਸਦਨਾਂ ਦੀ ਸਾਂਝੀ ਬੈਠਕ ਚ ਰਾਸ਼ਟਰਪਤੀ ਦੇ ਭਾਸ਼ਣ ਚ ਰਾਫ਼ੇਲ ਦੇ ਜ਼ਿਕਰ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਚ ਗਾਂਧੀ ਨੇ ਸੰਸਦ ਭਵਨ ਚ ਇਹ ਟਿੱਪਣੀ ਕੀਤੀ।

 

ਰਾਹੁਲ ਗਾਂਧੀ ਨੇ ਸੰਸਦ ਤੋਂ ਬਾਹਰ ਪੱਤਰਕਾਰਾਂ ਨੂੰ ਕਿਹਾ, ਮੇਰਾ ਪੱਖ ਅੱਜ ਵੀ ਉਹੀ ਹੈ ਕਿ ਰਾਫ਼ੇਲ ਲੜਾਕੂ ਜਹਾਜ਼ ਸੌਦੇ ਚ ਚੋਰੀ ਹੋਈ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rahul gandhi answer on who will be the next congress president