ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

DSP ਦਵਿੰਦਰ ਮਾਮਲੇ ਨੂੰ ਲੈ ਕੇ ਰਾਹੁਲ ਗਾਂਧੀ ਦਾ PM ਅਤੇ ਗ੍ਰਹਿ ਮੰਤਰੀ ’ਤੇ ਹਮਲਾ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਸ਼ਮੀਰ ਘਾਟੀ ਤੋਂ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ।

 

ਰਾਹੁਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਭਾਲ ਨੂੰ ਸਵਾਲ ਕੀਤਾ ਕਿ ਉਹ ਇਸ ‘ਤੇ ਚੁੱਪ ਕਿਉਂ ਹਨ?

 

ਰਾਹੁਲ ਨੇ ਕਿਹਾ ਕਿ ਦਵਿੰਦਰ ਉੱਤੇ ਇੱਕ ਤੇਜ਼ ਅਦਾਲਤ ਵਿੱਚ ਮੁਕੱਦਮਾ ਚੱਲਣਾ ਚਾਹੀਦਾ ਹੈ ਅਤੇ ਦੋਸ਼ੀ ਪਾਏ ਜਾਣ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

 

ਰਾਹੁਲ ਗਾਂਧੀ ਨੇ ਇਹ ਵੀ ਸਵਾਲ ਕੀਤਾ ਕਿ ਦਵਿੰਦਰ ਸਿੰਘ ਨੇ ਪੁਲਵਾਮਾ ਹਮਲੇ ਵਿਚ ਕਿਹੜੀ ਭੂਮਿਕਾ ਨਿਭਾਈ ਸੀ ਅਤੇ ਉਸ ਨੂੰ ਕਿਸ ਦੀ ਸੁਰੱਖਿਆ ਮਿਲ ਰਹੀ ਸੀ?

 

ਉਨ੍ਹਾਂ ਟਵੀਟ ਕੀਤਾ, “ਡੀਐਸਪੀ ਦਵਿੰਦਰ ਸਿੰਘ ਨੇ ਤਿੰਨ ਅਜਿਹੇ ਅੱਤਵਾਦੀਆਂ ਨੂੰ ਆਪਣੇ ਘਰਚ ਪਨਾਹ ਦਿੱਤੀ ਤੇ ਉਨ੍ਹਾਂ ਨੂੰ ਦਿੰਲੀ ਲੈ ਜਾਂਦੇ ਹੋਏ ਫੜ੍ਹਿਆ ਗਿਆ ਜਿਨ੍ਹਾਂ ਦੇ ਹੱਥਾਂ ਚ ਭਾਰਤੀ ਨਾਗਰਿਕਾਂ ਦਾ ਖੂਨ ਲੱਗਿਆ ਹੈ।

 

ਰਾਹੁਲ ਨੇ ਕਿਹਾ, ਉਸ ਦੇ ਖਿਲਾਫ ਤੇਜ਼ ਅਦਾਲਤ ਵਿੱਚ ਛੇ ਮਹੀਨਿਆਂ ਦੇ ਅੰਦਰ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ ਤੇ ਜੇ ਉਹ ਦੋਸ਼ੀ ਹੈ ਤਾਂ ਉਸ ਨੂੰ ਭਾਰਤ ਵਿਰੁੱਧ ਦੇਸ਼ਧ੍ਰੋਹ ਲਈ ਸਖਤ ਸਜ਼ਾ ਮਿਲਣੀ ਚਾਹੀਦੀ ਹੈ।

 

ਰਾਹੁਲ ਨੇ ਪੁੱਛਿਆ, ਦਵਿੰਦਰ ਸਿੰਘ 'ਤੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਐਨਐਸਏ ਚੁੱਪ ਕਿਉਂ ਹਨ? ਪੁਲਵਾਮਾ ਹਮਲੇ ਵਿਚ ਦਵਿੰਦਰ ਸਿੰਘ ਦੀ ਕੀ ਭੂਮਿਕਾ ਸੀ? ਉਸਨੇ ਹੋਰ ਕਿੰਨੇ ਅੱਤਵਾਦੀਆਂ ਦੀ ਮਦਦ ਕੀਤੀ? ਉਸ ਨੂੰ ਸੁਰੱਖਿਆ ਕੌਣ ਦੇ ਰਿਹਾ ਸੀ ਅਤੇ ਕਿਉਂ?

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi attacks on PM and Home Minister for Davinder case