ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝਾਰਖੰਡ ’ਚ ਭਾਜਪਾ ਦੀ ਹਾਰ ‘ਤੇ ਰਾਹੁਲ ਗਾਂਧੀ ਦਾ PM ਮੋਦੀ ’ਤੇ ਹਮਲਾ

ਝਾਰਖੰਡ ਚ ਭਾਜਪਾ ਦੀ ਹਾਰ ਤੋਂ ਬਾਅਦ ਵਿਰੋਧੀ ਧਿਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿੱਧਾ ਹਮਲਾ ਕੀਤਾ।

 

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੀ ਆਵਾਜ਼ ਨੂੰ ਕਿਉਂ ਦਬਾ ਰਹੇ ਹਨ ਤੇ ਉਨ੍ਹਾਂ ਨੂੰ ਨੌਕਰੀਆਂ ਕਿਉਂ ਨਹੀਂ ਮਿਲ ਰਹੀਆਂ। ਸਾਡੇ ਦੁਸ਼ਮਣ ਜੋ ਨਹੀਂ ਕਰ ਸਕੇ, ਨਰਿੰਦਰ ਮੋਦੀ ਹੁਣ ਸਾਡੀ ਤਰੱਕੀ ਨੂੰ ਰੋਕਣ ਲਈ ਕਰ ਰਹੇ ਹਨ।

 

ਰਾਜਘਾਟ ਵਿਖੇ ਰਾਹੁਲ ਗਾਂਧੀ ਨੇ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ: ਤੁਸੀਂ ਰੁਜ਼ਗਾਰ ਮੁਹੱਈਆ ਨਹੀਂ ਕਰਵਾ ਸਕੇ ਅਤੇ ਅਰਥਚਾਰੇ ਨੂੰ ਤਬਾਹ ਕਰ ਦਿੱਤਾ, ਇਸੇ ਲਈ ਤੁਸੀਂ ਨਫ਼ਰਤ ਦੇ ਪਿੱਛੇ ਛੁਪੇ ਹੋਏ ਹੋ। ਦੇਸ਼ ਤੁਹਾਨੂੰ ਸੰਵਿਧਾਨ ਤੇ ਹਮਲਾ ਕਰਨ ਦੀ ਆਗਿਆ ਨਹੀਂ ਦੇਵੇਗਾ, ‘ਭਾਰਤ ਮਾਂ ਦੀ ਆਵਾਜ਼ ਨੂੰ ਦਬਾਉਣ ਨਹੀਂ ਦੇਵੇਗਾ।

 

ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਜੇਕਰ ਤੁਸੀਂ ਵਿਦਿਆਰਥੀਆਂ, ਲੋਕਾਂ ਅਤੇ ਨਿਆਂਇਕ ਪ੍ਰਣਾਲੀ ‘ਤੇ ਦਬਾਅ ਬਣਾਓੁਣ ਦੀ ਕੋਸ਼ਿਸ਼ ਕਰੋਗੇ ਤਾਂ ਭਾਰਤ ਮਾਤਾ ਤੁਹਾਨੂੰ ਜਵਾਬ ਦੇਵੇਗੀ। ਸਾਰੇ ਸਮਝ ਰਹੇ ਹਨ ਕਿ ਮੋਦੀ ਜੀ ਨੂੰ ਸਿਰਫ ਨਫ਼ਰਤ ਫੈਲਾਉਣੀ ਆਉਂਦੀ ਹੈ। ਇਸ ਦੇਸ਼ ਦੇ ਲੋਕ ਭਾਰਤ ਮਾਤਾ ਦੀ ਆਵਾਜ਼ ਅਤੇ ਇਸ ਦੇਸ਼ 'ਤੇ ਹਮਲਾ ਨਹੀਂ ਕਰਨ ਦੇਵੇਗੀ। ਤੁਹਾਨੂੰ ਇਸ ਦੇਸ਼ ਨੂੰ ਵੰਡਣ ਨਹੀਂ ਦੇਵੇਗੀ। ਇਹ ਸੰਵਿਧਾਨ ਸਾਰੇ ਧਰਮਾਂ ਦੇ ਲੋਕਾਂ ਨੇ ਮਿਲ ਕੇ ਬਣਾਇਆ ਸੀ। ਇਸ ਸੰਵਿਧਾਨ ਵਿੱਚ ਸਾਰੇ ਧਰਮਾਂ ਦੇ ਲੋਕਾਂ ਦੀ ਆਵਾਜ਼ ਹੈ। ਤੁਸੀਂ ਇਸ ਸੰਵਿਧਾਨ 'ਤੇ ਹਮਲਾ ਨਹੀਂ ਕਰ ਸਕਦੇ।

 

ਦੇਸ਼ ਦੇ ਅਰਥਚਾਰੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਦੇਸ਼ ਨੂੰ ਦੱਸੋ ਕਿ ਸਾਡੀ ਵਿਕਾਸ ਦਰ 9 ਤੋਂ 4 ਫੀਸਦ ਤੱਕ ਕਿਵੇਂ ਹੇਠਾਂ ਆ ਗਈ ਹੈ? ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨੂੰ ਰੁਜ਼ਗਾਰ ਕਿਉਂ ਨਹੀਂ ਦੇ ਰਹੇ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi s attack on PM Modi on BJP s defeat in Jharkhand