ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਖੇ ਐਤਵਾਰ ਰਾਤ ਨੂੰ ਹੋਈ ਹਿੰਸਾ ‘ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਉਸ ਡਰ ਨੂੰ ਜ਼ਾਹਰ ਕਰਦਾ ਹੈ ਕਿ ਸਾਡੇ ਦੇਸ਼ ਨੂੰ ਕੰਟਰੋਲ ਕਰਨ ਵਾਲੀ ਫਾਸੀਵਾਦੀ ਤਾਕਤਾਂ ਨੂੰ ਵਿਦਿਆਰਥੀਆਂ ’ਤੋਂ ਡਰ ਲੱਗਦਾ ਹੈ।
ਰਾਹੁਲ ਨੇ ਟਵੀਟ ਕੀਤਾ, "ਨਕਾਬਪੋਸ਼ ਲੋਕਾਂ ਦੁਆਰਾ ਜੇਐਨਯੂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਕੀਤਾ ਗਿਆ ਵਹਿਸ਼ੀਆਨਾ ਹਮਲਾ ਹੈਰਾਨ ਕਰਨ ਵਾਲਾ ਹੈ ਜਿਸ ਚ ਬਹੁਤ ਸਾਰੇ ਗੰਭੀਰ ਜ਼ਖਮੀ ਹੋਏ ਹਨ। ਸਾਡੇ ਦੇਸ਼ ਨੂੰ ਚਲਾਉਣ ਵਾਲੀਆਂ ਫਾਸੀਵਾਦੀ ਤਾਕਤਾਂ ਬਹਾਦਰ ਵਿਦਿਆਰਥੀਆਂ ਦੀ ਆਵਾਜ਼ ਤੋਂ ਡਰਦੀਆਂ ਹਨ। ਜੇ ਐਨ ਯੂ ਵਿਚ ਅੱਜ ਦੀ ਹਿੰਸਾ ਉਸ ਡਰ ਨੂੰ ਦਰਸਾਉਂਦੀ ਹੈ।"
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵਿਖੇ ਐਤਵਾਰ ਰਾਤ ਨੂੰ ਹਿੰਸਾ ਭੜਕ ਗਈ ਜਦੋਂ ਨਕਾਬਪੋਸ਼ ਵਿਅਕਤੀਆਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਇਸ ਦੇ ਨਾਲ ਹੀ ਕੈਂਪਸ ਚ ਹਮਲਾ ਕਰਦਿਆਂ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਤੋਂ ਬਾਅਦ ਪ੍ਰਸ਼ਾਸਨ ਨੂੰ ਸੰਸਥਾ ਚ ਪੁਲਿਸ ਬੁਲਾਉਣੀ ਪਈ।
ਇਸ ਘਟਨਾ ਚ ਘੱਟੋ ਘੱਟ 18 ਲੋਕ ਜ਼ਖਮੀ ਹੋਏ ਹਨ ਤੇ ਉਨ੍ਹਾਂ ਨੂੰ ਏਮਜ਼ ਚ ਦਾਖਲ ਕਰਵਾਇਆ ਗਿਆ ਹੈ। ਜੇਐਨਯੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਆਇਸ਼ੀ ਘੋਸ਼ ਦੇ ਸਿਰ ਚ ਸੱਟ ਲੱਗੀ ਹੈ। ਖੱਬੇ ਪੱਖੀ ਜੇਐਨਯੂ ਸਟੂਡੈਂਟਸ ਯੂਨੀਅਨ ਅਤੇ ਏਬੀਵੀਪੀ ਨੇ ਇੱਕ ਦੂਜੇ ਉੱਤੇ ਹਿੰਸਾ ਦਾ ਦੋਸ਼ ਲਗਾਇਆ। ਹਿੰਸਾ ਲਗਭਗ ਦੋ ਘੰਟੇ ਜਾਰੀ ਰਹੀ।
The brutal attack on JNU students & teachers by masked thugs, that has left many seriously injured, is shocking.
— Rahul Gandhi (@RahulGandhi) January 5, 2020
The fascists in control of our nation, are afraid of the voices of our brave students. Today’s violence in JNU is a reflection of that fear.
#SOSJNU pic.twitter.com/kruTzbxJFJ