ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਦੇ 'ਨਵੇਂ ਇੰਡੀਆ' 'ਚ ਮਾਨਵਤਾ ਦੀ ਥਾਂ ਨਫ਼ਰਤ ਦਾ ਬੋਲਬਾਲਾ- ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਦੇ ਅਲਵਰ 'ਚ ਭੀੜ ਵੱਲੋਂ ਇਕ ਵਿਅਕਤੀ ਦੀ ਹੱਤਿਆ ਕਰਨ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਹੈ।  ਗਾਂਧੀ ਨੇ ਕਿਹਾ ਕਿ ਮੋਦੀ ਦੇ 'ਨਿਊ ਇੰਡੀਆ' ਵਿੱਚ ਮਾਨਵਤਾ ਦੀ ਥਾਂ ਨਫ਼ਰਤ ਨੇ ਲੈ ਲਈ ਹੈ। 


ਅਲਵਰ ਦੀ ਘਟਨਾ ਨਾਲ ਜੁੜੀ ਇੱਕ ਖ਼ਬਰ ਨੂੰ ਸਾਂਝਾ ਕਰਦੇ ਹੋਏ ਗਾਂਧੀ ਨੇ ਟਵੀਟ ਕੀਤਾ ਕਿ , "ਪੁਲਿਸ ਕਰਮਚਾਰੀਆਂ ਨੇ ਭੀੜ ਵਲੋਂ ਮਾਰੇ ਗਏ ਰਕਬਰ ਖਾਨ ਨੂੰ ਛੇ ਕਿਲੋਮੀਟਰ ਦੂਰ ਹਸਪਤਾਲ ਲਿਜਾਣ ਵਿਚ ਤਿੰਨ ਘੰਟੇ ਲਾ ਦਿੱਤੇ। ਅਜਿਹਾ ਕਿਉਂ?


ਉਨ੍ਹਾਂ ਨੇ ਅੱਗੇ ਲਿਖਿਆ ਕਿ ਇਹ ਮੋਦੀ ਦਾ ਬਰਬਰ 'ਨਿਊ ਇੰਡੀਆ' ਹੈ।  ਜਿੱਥੇ ਮਨੁੱਖਤਾ ਦੀ ਜਗ੍ਹਾ ਨਫ਼ਰਤ ਨੇ ਲੈ ਲਈ ਹੈ।  ਲੋਕਾਂ ਨੂੰ ਕੁਚਲਿਆ ਜਾ ਰਿਹਾ ਤੇ ਫ਼ੇਰ ਮਰਨ ਲਈ ਛੱਡ ਦਿੱਤਾ ਜਾਂਦਾ।  ਖਬਰ ਅਨੁਸਾਰ ਪੁਲਿਸ ਨੇ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਣ ਵਿਚ ਤਿੰਨ ਘੰਟੇ ਲਾ ਦਿੱਤੇ, ਜਿਸ ਕਰਕੇ ਉਸ ਦੀ ਮੌਤ ਹੋ ਗਈ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Gandhi targets modi tweets This is brutal New India where humanity is replaced with hatred