ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲੀਤਜ਼ਰ ਪੁਰਸਕਾਰ ਜੇਤੂ ਫੋਟੋਗ੍ਰਾਫ਼ਰਾਂ ਨੂੰ ਵਧਾਈ ਦੇਣ ’ਤੇ ਰਾਹੁਲ ਗਾਂਧੀ ਹੋਏ ਟ੍ਰੋਲ

ਪੁਲੀਤਜ਼ਰ ਪੁਰਸਕਾਰ ਤੋਂ ਸਨਮਾਨਤ ਜੰਮੂ-ਕਸ਼ਮੀਰ ਦੇ ਤਿੰਨ ਫੋਟੋਗ੍ਰਾਫਰਸ ਨੂੰ ਵਧਾਈ ਦੇਣ ਤੋਂ ਬਾਅਦ ਰਾਹੁਲ ਗਾਂਧੀ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਗਿਆ। ਇਸ ਦੇ ਨਾਲ ਹੀ ਭਾਜਪਾ ਨੇ ਵੀ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ ਤੇ ਪੁੱਛਿਆ ਕਿ ਕਾਂਗਰਸ ਕਸ਼ਮੀਰ ਬਾਰੇ ਕੀ ਸੋਚਦੀ ਹੈ?

 

 

ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਵਸਨੀਕ ਫੋਟੋਗ੍ਰਾਫ਼ਰਾਂ ਜੈਸਿਨ ਡਾਰ, ਮੁਖਤਾਰ ਖਾਨ ਅਤੇ ਚੰਨੀ ਅਨੰਦ ਨੂੰ ਪੁਲੀਤਜ਼ਰ ਫੀਚਰ ਫੋਟੋਗ੍ਰਾਫੀ ਐਵਾਰਡ ਮਿਲਿਆ ਹੈ। ਇਹ ਸਾਰੇ ਨਿਊਜ਼ ਏਜੰਸੀ ਐਸੋਸੀਏਟਡ ਪ੍ਰੈਸ (ਏਪੀ) ਲਈ ਕੰਮ ਕਰਦੇ ਹਨ।

 

ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ ਕਿ ਜੰਮੂ-ਕਸ਼ਮੀਰ ਦੇ ਜੀਵਨ ਦੀਆਂ ਸ਼ਕਤੀਸ਼ਾਲੀ ਤਸਵੀਰਾਂ ਲਈ ਪੁਲੀਤਜ਼ਰ ਪੁਰਸਕਾਰ ਜਿੱਤਣ ਲਈ ਭਾਰਤੀ ਫੋਟੋ ਪੱਤਰਕਾਰਾਂ ਯਾਸੀਨ ਡਾਰ, ਮੁਖਤਾਰ ਖਾਨ ਅਤੇ ਚੰਨੀ ਅਨੰਦ ਨੂੰ ਵਧਾਈ। ਤੁਸੀਂ ਸਾਡੇ ਸਾਰਿਆਂ ਨੂੰ ਮਾਣ ਦਿਵਾਇਆ ਹੈ।

 

ਭਾਜਪਾ ਨੇ ਵੀ ਸਾਧਿਆ ਨਿਸ਼ਾਨਾ

ਬੀਜੇਪੀ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਟਵੀਟ ਕੀਤਾ ਕਿ ਅੱਜ ਤਿੰਨ ਫੋਟੋਗ੍ਰਾਫਰਾਂ ਨੂੰ ਪੁਲੀਤਜ਼ਰ ਪੁਰਸਕਾਰ ਮਿਲਿਆ। ਇਸ ਪੁਰਸਕਾਰ ਕਹਿੰਦਾ ਹੈ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਨਹੀਂ ਹੈ .. ਭਾਰਤ ਨੇ ਕਸ਼ਮੀਰ ਨੂੰ ਜਬਰੀ ਆਪਣੇ ਕਬਜ਼ੇ ਚ ਰੱਖਿਆ ਹੋਇਆ ਹੈ। ਰਾਹੁਲ ਗਾਂਧੀ ਨੇ ਤਿੰਨੇ ਅਖੌਤੀ ਪੱਤਰਕਾਰਾਂ ਨੂੰ ਵਧਾਈ ਦਿੱਤੀ ਹੈ। ਸੋਨੀਆ ਜੀ ਨੂੰ ਸਾਫ ਕਰਨਾ ਪਵੇਗਾ ਕਿ ਕਾਂਗਰਸ ਕਸ਼ਮੀਰ ਬਾਰੇ ਕੀ ਸੋਚਦੀ ਹੈ?

 

ਇਸ ਤੋਂ ਬਾਅਦ ਕਈ ਟਵਿੱਟਰ ਯੂਜ਼ਰਾਂ ਨੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ ਤੇ #AntiNationalRahulGandhi ਟਰੈਂਡ ਕਰਨ ਲੱਗ ਪਿਆ।

 

 

1917 ਚ ਹੋਇਆ ਸੀ ਸ਼ੁਰੂ ਪੁਲੀਤਜ਼ਰ ਪੁਰਸਕਾਰ

ਪੁਲੀਤਜ਼ਰ ਪੁਰਸਕਾਰ ਦੀ ਸ਼ੁਰੂਆਤ 1917 ਚ ਕੀਤੀ ਗਈ ਸੀ। ਇਹ ਅਮਰੀਕਾ ਦਾ ਇੱਕ ਵੱਡਾ ਪੁਰਸਕਾਰ ਹੈ, ਜੋ ਸਮਾਚਾਰ ਪੱਤਰਾਂ ਦੀ ਪੱਤਰਕਾਰੀ ਚ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਪੱਤਰਕਾਰੀ, ਸਾਹਿਤ ਅਤੇ ਸੰਗੀਤ ਦੀ ਰਚਨਾ ਦੇ ਖੇਤਰਾਂ ਚ ਕਮਾਲ ਦਾ ਕੰਮ ਕਰਨ ਵਾਲਿਆਂ ਨੂੰ ਦਿੱਤਾ ਜਾਂਦਾ ਹੈ। ਪਿਛਲੇ ਸਾਲ ਇਹ ਪੁਰਸਕਾਰ 'ਨਿਊ ਯਾਰਕ ਟਾਈਮਜ਼' ਅਤੇ 'ਵਾਲ ਸਟ੍ਰੀਟ ਜਰਨਲ' ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਸਦੇ ਪਰਿਵਾਰ ਨਾਲ ਜੁੜੀ ਜਾਣਕਾਰੀ ਦਾ ਖੁਲਾਸਾ ਕਰਨ ਲਈ ਦਿੱਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul trolls to congratulate Pulitzer winning photographers