ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ਚੋਣਾਂ ਨੂੰ ਲੈ ਕੇ ਸੋਨੀਆ ਗਾਂਧੀ ਨੂੰ ਮਿਲੇ ਰਾਜ ਠਾਕਰੇ

ਲੋਕ ਸਭਾ ਚੋਣਾਂ ਚ ਹਾਰ ਮਗਰੋਂ ਕਾਂਗਰਸ ਦੀ ਸਭ ਤੋਂ ਸੀਨੀਅਰ ਆਗੂ ਸੋਨੀਆ ਗਾਂਧੀ ਨੇ ਇਸ ਸਾਲ ਅਕਤੂਬਰ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਮੇਲ-ਮਿਲਾਪ ਦੀ ਕਮਾਨ ਖੁੱਦ ਸਾਂਭ ਲਈ ਹੈ। ਇਸੇ ਸਿਲਸਿਲੇ ਚ ਮਹਾਰਾਸ਼ਟਰ ਨੂੰ ਲੈ ਕੇ ਮਨਸੇ ਆਗੂ ਰਾਜ ਠਾਕਰੇ ਨੇ ਸੋਮਵਾਰ ਨੂੰ ਦੁਪਹਿਰ ਬਾਅਦ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ।

 

ਇਸ ਮੁਲਾਕਾਤ ਬਾਰੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਠਾਕਰੇ ਨੈ ਮੁੱਖ ਤੌਰ ਤੇ ਈਵੀਐਮ ਦੇ ਮੁੱਦੇ ਤੇ ਯੂਪੀਏ ਮੁਖੀ ਸੋਨੀਆ ਗਾਂਧੀ ਨਾਲ ਮੁਲਾਕਾ ਕੀਤੀ।

 

ਰਾਜ ਠਾਕਰੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨਾਲ ਵੀ ਮਿਲੇ ਤੇ ਇਸ ਸਾਲ ਦੇ ਆਖਰ ਚ ਸੂਬੇ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਈਵੀਐਮ ਦੀ ਥਾਂ ਬੈਲਟ ਪੇਪਰ ਤੋਂ ਕਰਾਉਣ ਦੀ ਮੰਗ ਕੀਤੀ। ਪਿਛਲੇ ਇਕ ਦਹਾਕੇ ਤੋਂ ਵੀ ਜ਼ਿਆਦਾ ਸਮੇਂ ਚ ਕੌਮੀ ਰਾਜਧਾਨੀ ਚ ਪਹਿਲੀ ਵਾਰ ਆਏ ਠਾਕਰੇ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਇਕ ਚਿੱਠੀ ਭੇਜ ਕੇ ਬੈਲਟ ਪੇਪਰ ਚੋਣਾਂ ਕਰਾਉਣ ਦੀ ਮੰਗੀ ਕੀਤੀ। 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Raj Thackeray meets Sonia Gandhi on Maharashtra elections