ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣਾਂ 2018: ਜਾਣੋ ਰਾਜਸਥਾਨ ਦੀ ਮੌਜੂਦਾ ਸਿਆਸਤ ਬਾਰੇ ਖ਼ਾਸ ਗੱਲਾਂ

 ਚੋਣਾਂ 2018

ਰਾਜਸਥਾਨ ਵਿਧਾਨ ਸਭਾ ਵਿਚ ਕੁੱਲ 200 ਸੀਟਾਂ ਹਨ। ਇਹਨਾਂ ਵਿਚੋਂ 142 ਸੀਟਾਂ ਆਮ ਵਰਗ, 33 ਸੀਟਾਂ ਅਨੁਸੂਚਿਤ ਜਾਤੀਆਂ ਤੇ 25 ਸੀਟਾਂ ਅਨੁਸੂਚਿਤ ਕਬੀਲਿਆਂ ਲਈ ਰਾਖਵੀਆਂ ਹਨ। 2013 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਉਭਰੀ ਤੇ ਵਸੁੰਧਰਾ ਰਾਜੇ ਨੇ ਮੁੱਖ ਮੰਤਰੀ ਦੀ ਸਹੁੰ ਚੁੱਕੀ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਸਾਰੀਆਂ 25 ਸੀਟਾਂ ਜਿੱਤ ਲਈਆਂ ਸਨ। ਪਰ ਦਸੰਬਰ 2017 ਵਿੱਚ, ਕਾਂਗਰਸ ਨੇ ਸੂਬੇ ਦੀਆਂ ਜ਼ਿਮਨੀ ਚੋਣਾਂ ਵਿੱਚ ਜ਼ਿਆਦਾਤਰ ਸੀਟਾਂ ਜਿੱਤ ਕੇ ਭਾਜਪਾ ਨੂੰ ਵੱਡਾ ਝਟਕਾ ਦਿੱਤਾ। ਇਸ ਵਾਰ ਸੂਬੇ ਵਿੱਚ ਕਾਂਗਰਸ ਦੀ ਸਥਿਤੀ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼ ਕਰ ਰਹੇ ਸਚਿਨ ਪਾਇਲਟ ਮੌਜੂਦਾ ਸੀਐਮ ਵਸ਼ੰਧਰਾ ਰਾਜੇ ਨੂੰ ਚੁਣੌਤੀ ਦੇ ਰਹੇ ਹਨ।

 

ਕੁੱਲ ਸੀਟਾਂ: 200


- ਦਸੰਬਰ 1, 2013 ਨੂੰ ਵੋਟਿੰਗ ਹੋਈ।
199 ਵਿਧਾਨ ਸਭਾ ਦੀਆਂ ਸੀਟਾਂ 'ਤੇ ਚੋਣਾਂ ਹੋਈਆਂ ਸਨ, ਚੁਰੂ ਸੀਟ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਜਗਦੀਸ਼ ਮੇਘਵਾਲ ਦੇ ਦਿਹਾਂਤ ਕਾਰਨ ਚੋਣ ਰੱਦ ਹੋ ਗਈ ਸੀ. ਇਸ ਸੀਟ ਉੱਤੇ  13 ਦਸੰਬਰ ਨੂੰ ਵੋਟਾਂ  ਪਾਈਆ ਗਈਆ।
-ਸਾਲ 2013 ਦੀਆਂ ਵਿਧਾਨ ਸਭਾ ਚੋਣਾਂ ਵਿੱਚ 25 ਮਹਿਲਾ ਉਮੀਦਵਾਰ ਜਿੱਤੀਆਂ ਸਨ।
- 2013 ਵਿੱਚ ਪ੍ਰਦੇਸ਼ ਕਾਂਗਰਸ ਪ੍ਰਧਾਨ ਚੰਦਰਭਾਨ ਆਪਣੀ ਸੀਟਤੋਂ ਚੋਣ ਹਾਰ ਗਏ ਸਨ।
-ਰਾਜਸਥਾਨ ਵਿਚ ਭਾਜਪਾ ਦੇ ਘਨਸ਼ਿਆਮ ਤਿਵਾੜੀ ਨੇ ਸਭ ਤੋਂ ਵੱਡੇ ਅੰਤਰ ਨਾਲ ਚੋਣਾਂ ਜਿੱਤੀਆਂ. ਉਸ ਨੇ 62,000 ਵੋਟਾਂ ਨਾਲ ਆਪਣੇ ਸਭ ਤੋਂ ਕਰੀਬੀ ਕਾਂਗਰਸ ਉਮੀਦਵਾਰ ਨੂੰ ਹਰਾਇਆ.।
- ਭਾਜਪਾ ਨੇ ਐਚਆਰਡੀ ਮੰਤਰੀ ਪ੍ਰਕਾਸ਼ ਜਾਵਦੇਕਰ ਨੂੰ ਰਾਜਸਥਾਨ ਦਾ ਚੋਣ ਪ੍ਰਭਾਰੀ ਬਣਾਇਆ ਹੈ।

2013 ਵਿੱਚ


ਭਾਜਪਾ ਨੂੰ 163 ਸੀਟਾਂ ਮਿਲੀਆਂ।
ਕਾਂਗਰਸ ਸਿਰਫ 21 ਸੀਟਾਂ ਜਿੱਤ ਪਾਈ।
ਬਸਪਾ ਦੇ 3 ਉਮੀਦਵਾਰ ਜਿੱਤੇ।
 ਸੱਤ ਆਜ਼ਾਦ ਵਿਧਾਇਕ ਵੀ ਚੋਣ ਜਿੱਤੇ।
ਹੋਰਾਂ ਪਾਰਟੀਆਂ ਦੇ 6 ਉਮੀਦਵਾਰ ਬਾਜ਼ੀ ਮਾਰ ਗਏ।

2008 ਵਿੱਚ


ਭਾਜਪਾ ਨੂੰ 78 ਸੀਟਾਂ ਮਿਲੀਆਂ।
ਕਾਂਗਰਸ ਨੂੰ 96 ਸੀਟਾਂ ਉੱਤੇ ਫ਼ਤਿਹ ਮਿਲੀ।
ਬਸਪਾ ਦੇ 6 ਉਮੀਦਵਾਰ ਜਿੱਤੇ।
 14 ਆਜ਼ਾਦ ਉਮੀਦਵਾਰ ਵੀ ਜਿੱਤ ਕੇ ਵਿਧਾਨ ਸਭਾ ਪਹੁੰਚੇ।
04 ਉਮੀਦਵਾਰਾਂ ਹੋਰ ਛੋਟੀਆਂ ਪਾਰਟੀਾਂ ਦੇ ਜਿੱਤੇ।
ਸਮਾਜਵਾਦੀ ਪਾਰਟੀ ਤੇ ਜਨਤਾ ਦਲ ਯੂਨਾਈਟਿਡ ਨੂੰ ਇੱਕ-ਇੱਕ ਸੀਟ ਮਿਲੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajasthan Assembly election 2018: know rajasthan assembly facts