ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਜੋਆਣਾ-ਲੌਂਗੋਵਾਲ ਮੁਲਾਕਾਤ: ਬੀਰ ਦਵਿੰਦਰ ਨੇ ਕਿਹਾ, ਦੇਸ਼ ’ਚ ਨਹੀਂ ਕੋਈ ਐਮਰਜੈਂਸੀ

ਕੇਂਦਰੀ ਜੇਲ੍ਹ ਪਟਿਆਲਾ ਵਿੱਚ ਮੌਤ ਦੀ ਸਜ਼ਾ ਮਿਲਣ ਤੋਂ ਬਾਅਦ ਫਾਂਸੀ ਦੀ ਕੋਠੜੀ ਬੰਦ ਬਲਵੰਤ ਸਿੰਘ ਰਾਜੋਆਣਾ ਅਤੇ ਗੋਬਿੰਦ ਸਿੰਘ ਲੌਂਗੋਵਾਲ ਦੀ ਮੁਲਾਕਾਤ ਨੂੰ ਲੈ ਕੇ ਉੱਠਿਆ ਵਿਵਾਦ ਬਿਲਕੁਲ ਗ਼ਲਤ ਹੈ ਇਸ ਮੁਲਕਾਤ ਕੋਈ ਵੀ ਕਿਸੇ ਤਰ੍ਹਾਂ ਦੀ ਬੇਨਿਯਮੀ ਨਹੀਂ ਹੋਈ ਕਿਸੇ ਵੀ ਅਜਿਹੇ ਕੈਦੀ ਪਾਸੋਂ, ਜੋ ਮੌਤ ਦੀ ਸਜ਼ਾ ਯਾਫ਼ਤਾ ਹੈ ਤੇ ਉਸਦੀ ਰਹਿਮ ਦੀ ਅਪੀਲ ਲੰਬਿਤ ਸਥਿਤੀ ਹੋਵੇ, ਉਸ ਨੂੰ ਮੁਲਾਕਾਤ ਦੇ ਅਧਿਕਾਰ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ ਬਸ਼ਰਤੇ ਇਹ ਕਿ ਮੁਲਾਕਾਤ ਨਿਯਮਾਂ ਅਨੁਸਾਰ ਕਰਵਾਈ ਗਈ ਹੋਵੇ

 

ਇੱਥੇ ਇਹ ਵੀ ਵਰਨਣ ਯੋਗ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਜੋ ਫਾਂਸੀ ਦੀ ਸਜ਼ਾ ਹੋਈ ਹੈ ਉਸ ਮਾਮਲੇ ਅਪੀਲ ਕਰਤਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ ਇਹ ਅਪੀਲ ਭਾਰਤ ਸਰਕਾਰ ਅਤੇ ਰਾਸ਼ਟਰਪਤੀ ਪਾਸ ਸਵਰਗਵਾਸੀ ਜੱਥੇਦਾਰ ਅਵਤਾਰ ਸਿੰਘ ਮੱਕੜ ਦੀ ਬਲਵੰਤ ਸਿੰਘ ਸਿੰਘ ਰਾਜੋਆਣਾ ਦੀ ਪ੍ਰਧਾਨਗੀ ਸਮੇਂ ਦਾਇਰ ਕੀਤੀ ਗਈ ਸੀ

 

ਬਲਵੰਤ ਸਿੰਘ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਬਾਕਾਇਦਾ ਲਿਖਤੀ ਮਨਮਜ਼ੂਰੀ ਲਈ ਗਈ ਹੈ ਅਤੇ ਮੁਲਾਕਾਤ ਲਈ ਦਿੱਤੀ ਗਈ ਅਰਜ਼ੀ ਵਿੱਚ ਸਾਰੇ ਮੁਲਾਕਾਤੀਆਂ ਦੇ ਨਾਮ ਵੀ ਦਰਜ ਹਨ

 

ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਬਲਵੰਤ ਸਿੰਘ ਸਿੰਘ ਰਾਜੋਆਣਾ ਨੇ 11 ਜਨਵਰੀ ਤੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠਣ ਦਾ ਐਲਾਨ ਕੀਤਾ ਹੋਇਆ ਸੀ ਜੋ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿੱਤੀ ਲਈ ਇੱਕ ਵੱਡੀ ਮੁਸੀਬਤ ਬਣ ਸਕਦੀ ਸੀ ਅਜਿਹੇ ਵਿੱਚ ਤਾਂ ਇਸ ਮੁਲਾਕਤ ਦਾ ਪ੍ਰਬੰਧ ਕਰਨ ਲਈ, ਪੰਜਾਬ ਸਰਕਾਰ ਦੇ ਜੇਲ੍ਹ ਮਹਿਕਮੇ ਅਤੇ ਗਹ੍ਰਿ ਵਿਭਾਗ ਨੂੰ ਖੁਦ ਪਹਿਲ ਕਰਨੀ ਚਾਹੀਦੀ ਸੀ ਜੇ ਇਹ ਪਹਿਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇੱਕ ਉੱਚ ਪੱਧਰੀ ਵਫ਼ਦ ਵੱਲੋਂ ਹੋਈ ਤਾਂ ਇਸ ਵਿੱਚ ਨਾ ਤਾਂ ਕੋਈ ਗ਼ਲਤੀ ਹੈ ਤੇ ਨਾ ਹੀ ਕੋਈ ਬੇਨਿਯਮੀ ਹੈ ਜਿਸ ਉੱਤੇ ਖਾਹਮਖਾਹ ਬਵਾਲ ਖੜ੍ਹਾ ਕੀਤਾ ਜਾ ਰਿਹਾ ਹੈ

 

ਮੁਲਾਕਾਤ ਕਰਨ ਵਾਲੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿੱਚ ਇੱਕ ਮੌਜੂਦਾ ਪ੍ਰਧਾਨ ਜੱਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਹਨ ਅਤੇ ਦੂਸਰੇ ਜੱਥੇਦਾਰ ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਹਨ ਅਤੇ ਬਾਕੀ ਤਿੰਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ ਇਨ੍ਹਾਂ ਸਾਰਿਆਂ ਨੂੰ ਸਤਿਕਾਰ ਨਾਲ ਸੁਪਰਡੈਂਟ ਦੇ ਦਫ਼ਤਰ ਵਿੱਚ ਬਿਠਾ ਕੇ ਬਲਵੰਤ ਸਿੰਘ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਵਾ ਦੇਣ ਨਾਲ ਨਾਂ ਤਾਂ ਕੋਈ ਆਫ਼ਤ ਆਈ ਹੈ ਅਤੇ ਨਾ ਹੀ ਕੋਈ ਜੱਗੋਂ ਤੇਰ੍ਹਵੀਂ ਹੋਈ ਹੈ

 

ਮੌਤ ਦੀ ਸਜ਼ਾ ਯਾਫ਼ਤਾ ਕੈਦੀਆਂ ਦੀਆਂ ਮੁਲਾਕਾਤਾਂ ਦੇ ਸਬੰਧ ਵਿੱਚ ਸੁਪਰਡੈਂਟ ਜੇਲ੍ਹ ਦੇ ਅਧਿਕਾਰਾਂ ਦੀ ਵਿਆਖਿਆ ਜੇਲ੍ਹ ਮੈਨੂਅਲ ਦੇ ਰੂਲ 3 ਅਧੀਨ, ਪੈਰਾ 468 ਤੋਂ 470 ਤੱਕ ਸਪਸ਼ਟ ਰੂਪ ਵਿੱਚ ਕੀਤੀ ਹੋਈ ਅਤੇ ਇਹ ਚਰਚਿਤ ਮੁਲਾਕਾਤ ਵੀ ਸੁਪਰਡੈਂਟ ਜੇਲ੍ਹ  ਭੁਪਿੰਦਰ ਜੀਤ ਸਿੰਘ ਵਿਰਕ ਵੱਲੋਂ  ਉਨ੍ਹਾਂ ਅਧਿਕਾਰਾਂ ਤਹਿਤ ਹੀ ਕਰਵਾਈ ਗਈ ਹੈ ਅੱਜ ਦੇਸ਼ ਵਿੱਚ ਕੋਈ ਐਮਰਜੈਂਸੀ ਨਹੀਂ ਲੱਗੀ ਹੋਈ

 

ਮੈਂ ਐਮਰਜੈਂਸੀ ਵਿੱਚ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਨਜ਼ਰਬੰਦ ਰਿਹਾ ਹਾਂ ਉਸ ਵੇਲੇ ਵੀ ਏਨੀਆਂ ਸਖਤ ਪਾਬੰਦੀਆਂ ਦੇ ਬਾਵਜੂਦ ਸਾਡੀ ਮੁਲਾਕਾਤ ਜਾਂ ਤਾਂ ਡਿਪਟੀ ਸੁਪਰਡੈਂਟ ਜਾਂ ਫੇਰ ਸੁਪਰਡੈਂਟ ਜੇਲ੍ਹ ਦੇ ਦਫ਼ਤਰ ਵਿੱਚ ਹੀ ਕਰਵਾਈ ਜਾਂਦੀ ਸੀ ਪਰ ਕੋਈ ਮਸਲਾ ਖੜ੍ਹਾ ਨਹੀ ਸੀ ਹੁੰਦਾ, ਹਾਲਾਂ ਕਿ ਉਸ ਸਮੇਂ ਵੀ ਪੰਜਾਬ ਵਿੱਚ ਗਿਆਨੀ ਜ਼ੈਲ ਸਿੰਘ ਦੀ ਕਾਂਗਰਸ ਦੀ ਸਰਕਾਰ ਹੀ ਸੀਉੰਝ ਵੀ ਜੇਲ੍ਹ ਦੇ ਅੰਦਰੂਨੀ ਪ੍ਰਬੰਧ ਵਿੱਚ ਬਾਹਰ ਦੇ ਰਾਜਨੀਤਕ ਪ੍ਰਭਾਵਾਂ ਦੀ ਦਖਲ ਅੰਦਾਜ਼ੀ ਕੋਈ ਸਰਾਹਨਾਂ ਯੋਗ ਨਹੀਂ ਹੈ

 

ਸਰਦਾਰ ਬੇਅੰਤ ਸਿੰਘ ਦੇ ਪਰਿਵਾਰ ਨੂੰ ਵੀ ਹੁਣ ਜ਼ਰਾ ਸਹਿਜ ਤੇ ਸ਼ਹਿਣਸ਼ੀਲਤਾ ਤੋਂ ਕੰਮ ਲੈਣਾਂ ਚਾਹੀਦਾ ਅਤੇ ਜੇਲ੍ਹ ਮੰਤਰੀ ਨੂੰ ਵੀ ਹੱਦੋਂ ਕਾਹਲ਼ਾ ਵੱਗਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸਜ਼ਾ--ਮੌਤ ਤੋਂ ਉੱਪਰ ਹੋਰ ਕਿਸੇ ਨੂੰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ? ਪੰਜਾਬ ਦੀਆਂ ਜੇਲ੍ਹਾਂ ਕੋਈ ਸਾਇਬੇਰੀਆ ਦੇ ਵਗਾਰੀ ਕੈਂਪ ਨਹੀਂ ਹਨ ਕਿ ਜਿੱਥੇ ਕੋਈ ਜੋ ਮਰਜ਼ੀ ਜ਼ੁਲਮ ਕਰੀਂ ਜਾਵੇ ਕੋਈ ਸੁਣਵਾਈ ਨਹੀਂ

 

ਇਹ ਠੀਕ ਹੈ ਕਿ ਜੇਲ੍ਹ ਦੇ ਪ੍ਰਬੰਧਾਂ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ ਪਰ ਹਰ ਕੰਮ ਕਾਨੂਨ ਦੇ ਜ਼ਾਬਤਿਆਂ ਅਨੁਸਾਰ ਹੀ ਕਰਨਾ ਯੋਗ ਜਾਪਦਾ ਹੈਮੇਰੀ ਸਰਕਾਰ ਪਾਸੋਂ ਮੰਗ ਹੈ ਕਿ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਭੁਪਿੰਦਰ ਜੀਤ ਸਿੰਘ ਵਿਰਕ ਦੇ ਕਾਹਲੀ ਨਾਲ ਕੀਤੇ ਗਏ ਤਬਾਦਲੇ ਤੇ ਮੁੜ ਨਜ਼ਰਸਾਨੀ ਕਰਕੇ ਇਹ ਤਬਾਦਲਾ ਫੌਰਨ ਰੱਦ ਕੀਤਾ ਜਾਵੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rajoana-Longowal meeting: Bir Davinder says no emergency in the country