ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਪਾਲ ਖਹਿਰਾ ਨੂੰ ਮਨਾਉਣ ਨੂੰ ਤਿਆਰ, ਪਹ ਉਹ ਬਗ਼ਾਵਤੀ ਰੁਖ਼ ਛੱਡਣ- ਡਾ.ਬਲਵੀਰ

ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਡਾ.ਬਲਵੀਰ ਸਿੰਘ

'ਹਿੰਦੁਸਤਾਨ ਟਾਈਮਜ਼ ਪੰਜਾਬੀ' ਨਾਲ ਖ਼ਾਸ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਸਹਿ ਪ੍ਰਧਾਨ ਡਾ.ਬਲਵੀਰ ਸਿੰਘ ਨੇ ਕਿਹਾ ਹੈ ਕਿ ਉਹ ਬਾਗੀ ਸੁਖਪਾਲ ਸਿੰਘ ਨਾਲ ਗੱਲਬਾਤ ਕਰਨ ਲਈ ਤਿਆਰ ਹਨ। ਪਰ ਪਹਿਲਾਂ ਉਹ ਪਾਰਟੀ ਲਾਈਨ ਉੱਤੇ ਵਾਪਸ ਆਉਣ ਉਸਤੋਂ ਬਾਅਦ ਹੀ ਕੋਈ ਗੱਲਬਾਤ ਹੋ ਸਕਦੀ ਹੈ।

 

ਉਨ੍ਹਾਂ ਨੇ ਕਿਹਾ ਕਿ,"ਪਾਰਟੀ ਖਹਿਰਾ ਸਮੇਤ ਸਾਰੇ 8 ਵਿਧਾਇਕਾਂ ਨੂੰ ਮਨਾਉਣ ਦੀ ਕੋਸਿਸ਼ ਕਰ ਰਹੀ ਹੈ। ਪਰ ਪਹਿਲਾਂ ਉਨ੍ਹਾਂ ਨੂੰ ਪਾਰਟੀ ਖ਼ਿਲਾਫ ਗਤੀਵਿਧੀਆਂ ਬੰਦ ਕਰਨੀਆਂ ਪੈਣਗੀਆਂ, ਪਾਰਟੀ ਮਾਂ ਹੁੰਦੀ ਹੈ ਇਸ ਲਈ ਮਾਂ ਦੀ ਕਦਰ ਵੀ ਕਰਨੀ ਚਾਹੀਦੀ ਹੈ।"

 

ਇਹ ਪੁੱਛਣ ਕਿ ਖਹਿਰਾ ਨੂੰ ਕੋਈ ਪਦ ਦੇਣ ਦੀ ਪੇਸ਼ਕਸ ਕੀਤੀ ਜਾ ਸਕਦੀ ਹੈ ਤਾਂ ਡਾ.ਬਲਵੀਰ ਸਿੰਘ ਨੇ ਕਿਹਾ ਕਿ ਪਾਰਟੀ ਹਾਈਕਮਾਨ ਬਾਅਦ ਵਿਚ ਹੀ ਕੋਈ ਵਿਚਾਰ ਇਸ ਮੁੱਦੇ ਉੱਤੇ ਕਰ ਸਕਦੀ ਹੈ। ਪਰ ਪਹਿਲਾ ਉਨ੍ਹਾਂ ਨੂੰ ਪਾਰਟੀ ਨਾਲ ਗੱਲ ਕਰਨੀ ਪਵੇਗੀ। ਉਨ੍ਹਾਂ ਨੇ ਓਮਾ ਭਾਰਤੀ ਦੀ ਉਦਹਾਰਣ ਦਿੰਦੇ ਹੋਏ ਕਿਹਾ ਕਿ ਉਹ ਵੀ ਅਲੱਗ ਧਿਰ ਬਣਾ ਕੇ ਪਾਰਟੀ ਤੋਂ ਅਲੱਗ ਹੋਏ ਸਨ ਪਰ ਫ਼ਿਰ ਪਾਰਟੀ ਵਿਚ ਵਾਪਸ ਆ ਗਏ।

 

ਬਿਕਰਮ ਮਜੀਠੀਆ ਨਾਲ ਖਹਿਰਾ ਦੀ ਮੁਲਾਕਾਤ ਦੀਆਂ ਖ਼ਬਰਾਂ ਬਾਰੇ ਵੀ ਉਨ੍ਹਾਂ ਨੇ ਕਿਹਾ ਕਿ ਖਹਿਰਾ ਇਸ ਮੁੱਦੇ ਉੱਤੇ ਆਪਣਾ ਰੁਖ ਸਾਫ਼ ਕਰਨ ਕਿ ਕੋਈ ਮੀਟਿੰਗ ਹੋਈ ਜਾਂ ਨਹੀਂ। ਜੇ ਹੋਈ ਤਾਂ ਕੀ ਚਰਚਾ ਹੋਈ।

 

ਖਹਿਰਾ ਦੀਆਂ ਰੈਲੀਆਂ ਵਿਚ ਜੁਟ ਰਹੀ ਭੀੜ ਉੱਤੇ ਉਨ੍ਹਾਂ ਨੇ ਕਿਹਾ ਕਿ ਉਹ ਅਰਵਿੰਦ ਕੇਜਰੀਵਾਲ ਦੀਆਂ ਤਸਵੀਰਾਂ ਦੀ ਵਰਤੋਂ ਕਰ ਰਹੇ ਹਨ। ਇਸ ਲਈ ਉਹ ਭੀੜ ਕੇਜਰੀਵਾਲ ਦੇ ਨਾਮ ਉੱਤੇ ਜੁਟ ਰਹੀ ਹੈ।  ਉਨ੍ਹਾਂ ਨੇ ਵਿਰਸਾ ਸਿੰਘ ਵਲਟੋਹਾ ਦੇ ਬਿਆਨ ਕਿ 20 ਆਪ ਐੱਮਐੱਲਏ ਉਨ੍ਹਾਂ ਦੇ ਸੰਪਰਕ ਵਿਚ ਹਨ, ਬਾਰੇ ਕਿਹਾ ਕਿ 2-3 ਵਿਧਾਇਕ ਹੋ ਸਕਦਾ ਹੈ ਕਿ ਉਨ੍ਹਾਂ ਨਾਲ ਸੰਪਰਕ ਵਿਚ ਆਏ ਹੋਣ। ਪਰ 20 ਵਿਧਾਇਕਾਂ ਨਾਲ ਸੰਪਰਕ ਦੀ ਗੱਲ ਬਿਲਕੁਲ ਗ਼ਲਤ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: ready to sort out things with sukhpal singh khaira said dr balbir