ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

SP ਨਾਲ ਰਿਸ਼ਤਾ ਖ਼ਤਮ ਨਹੀਂ ਪਰ ਜ਼ਿਮਨੀ ਚੋਣ ਇਕੱਲੇ ਲੜਾਂਗੇ: ਮਾਇਆਵਤੀ

SP ਨਾਲ ਰਿਸ਼ਤਾ ਖ਼ਤਮ ਨਹੀਂ ਪਰ ਜ਼ਿਮਨੀ ਚੋਣ ਇਕੱਲੇ ਲੜਾਂਗੇ: ਮਾਇਆਵਤੀ

ਸਮਾਜਵਾਦੀ ਪਾਰਟੀ–ਬਹੁਜਨ ਸਮਾਜਵਾਦੀ ਪਾਰਟੀ ਗੱਠਜੋੜ ਨੂੰ ਲੈ ਕੇ ਕੁਮਾਰੀ ਮਾਇਆਵਤੀ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਸਮਾਜਵਾਦੀ ਪਾਰਟੀ (SP) ਦੇ ਨਾਲ–ਨਾਲ ਅਖਿਲੇਸ਼ ਤੇ ਡਿੰਪਲ ਯਾਦਵ ਨਾਲ ਰਿਸ਼ਤੇ ਬਣੇ ਰਹਿਣਗੇ ਪਰ ਜ਼ਿਮਨੀ ਚੋਣਾਂ ਉਹ ਇਕੱਲਿਆਂ ਹੀ ਲੜਨਗੇ।

 

 

ਕੁਮਾਰੀ ਮਾਇਆਵਤੀ ਨੇ ਕਿਹਾ ਕਿ ਚੋਣਾਂ ਦੌਰਾਨ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (EVMs) ਦੀ ਭੂਮਿਕਾ ਸਹੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਮਹਾਂਗਠਜੋੜ ਵਿੱਚ ਯਾਦਵ ਵੋਟ, ਬਸਪਾ ਨੂੰ ਸ਼ਿਫ਼ਟ ਨਹੀਂ ਹੋਏ। ਮਾਇਆਵਤੀ ਨੇ ਕਿਹਾ ਕਿ ਹਾਲੇ ਮੌਜੂਦਾ ਹਾਲਾਤ ਵਿੱਚ ਅਸੀਂ ਉੱਤਰ ਪ੍ਰਦੇਸ਼ ਵਿੱਚ ਕੁਝ ਸੀਟਾਂ ਉੱਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਇਕੱਲਿਆਂ ਲੜਾਂਗੇ।

 

 

ਸਮਾਜਵਾਦੀ–ਬਸਪਾ ਗੱਠਜੋੜ ਬਾਰੇ ਮਾਇਆਵਤੀ ਨੇ ਕਿਹਾ ਕਿ ਇਹ ਬ੍ਰੇਕ ਕੋਈ ਸਦਾ ਵਾਸਤੇ ਨਹੀਂ ਹੈ। ਜੇ ਸਾਨੂੰ ਲੱਗਿਆ ਕਿ ਭਵਿੱਖ ਵਿੱਚ ਸਮਾਜਵਾਦੀ ਪਾਰਟੀ ਦੇ ਮੁਖੀ ਆਪਣੇ ਸਿਆਸੀ ਕੰਮ ਵਿੱਚ ਕਾਮਯਾਬ ਹੁੰਦੇ ਹਨ, ਤਾਂ ਫਿਰ ਅਸੀਂ ਦੋਬਾਰਾ ਮਿਲ ਕੇ ਕੰਮ ਕਰਾਂਗੇ। ਪਰ ਜੇ ਨਹੀਂ ਹੁੰਦੇ ਹਨ, ਤਾਂ ਫਿਰ ਸਾਡਾ ਇਕੱਲਿਆਂ ਕੰਮ ਕਰਨਾ ਬਿਹਤਰ ਹੋਵੇਗਾ।

 

 

ਇਸ ਤੋਂ ਪਹਿਲਾਂ ਮਾਇਆਵਤੀ ਨੇ ਸੋਮਵਾਰ ਨੂੰ ਯੂਪੀ ਵਿੱਚ ਜ਼ਿਲ੍ਹਾ ਸੰਗਠਨ ਨੂੰ ਛੱਡ ਕੇ ਸਾਰੀਆਂ ਕਮੇਟੀਆਂ ਨੂੰ ਭੰਗ ਕਰ ਦਿੱਾਤ। ਨਾਲ ਹੀ ਜ਼ਿਲ੍ਹਾ ਇੰਚਾਰਜ ਅਤੇ ਵਿਧਾਨ ਸਭਾ ਇੰਚਾਰਜ ਦੇ ਅਹੁਦੇ ਵੀ ਖ਼ਤਮ ਕਰ ਦਿੱਤੇ ਗਏ ਹਨ। ਇਸ ਦੀ ਥਾਂ ਪੁਰਾਣੀ ਵਿਵਸਥਾ ਬਹਾਲ ਕਰਦਿਆਂ ਸੂਬੇ ਨੂੰ ਚਾਰ ਖੇਤਰਾਂ ਵਿੱਚ ਵੰਡਿਆ ਗਿਆ ਹੈ। ਜ਼ੋਨ ਦੀ ਵਿਵਸਥਾ ਬਹਾਲ ਕਰ ਦਿੱਤੀ ਗਈ ਹੈ।

 

 

ਬਸਪਾ ਮੁਖੀ ਨੇ ਲੋਕ ਸਭਾ ਚੋਣਾਂ ਨੂੰ ਵੇਖਦਿਆਂ ਹਰ ਜ਼ੋਨ ਵਿੱਚ ਇੰਚਾਰਜ ਬਣਾਏ ਸਨ। ਇਸ ਦੇ ਨਾਲ ਹੀ ਵਿਧਾਨ ਸਭਾ ਦੇ ਜ਼ਿਲ੍ਹਿਆਂ ਲਈ ਵੀ ਇੰਚਾਰਜ ਬਣਾਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Relations with SP not ended but byelections will be contested alone Mayawati