ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਵੇਂ ਹੁਣ ਟਰੰਪ ਨੂੰ ਲੈ ਆਓ, ਬਿਹਾਰ ਦੇ ਲੋਕ BJP ਗੱਠਜੋੜ ਨੂੰ ਸਬਕ ਸਿਖਾ ਕੇ ਛੱਡਣਗੇ- ਤੇਜਸਵੀ ਯਾਦਵ

ਤੇਜਸਵੀ ਯਾਦਵ

ਅਗਲੇ ਸਾਲ ਲੋਕ ਸਭਾ ਚੋਣਾਂ ਲਈ ਬਿਹਾਰ ਵਿੱਚ ਐਨਡੀਏ ਦਲਾਂ ਵਿਚਾਲੇ ਸੀਟਾਂ ਬਾਰੇ ਸਮਝੌਤਾ ਹੋ ਗਿਆ ਹੈ ਤੇ ਇਸਦੇ ਤਹਿਤ ਜੇਡੀਯੂ ਅਤੇ ਭਾਜਪਾ ਦੋਵੇਂ ਬਰਾਬਰ ਸੀਟਾਂ 'ਤੇ ਚੋਣਾਂ ਲੜੇਗੀ। ਆਰਜੇਡੀ ਆਗੂ ਤੇਜਸਵੀ ਯਾਦਵ ਨੇ ਭਾਜਪਾ ਤੇ ਜੇਡੀਯੂ ਨੂੰ ਟਵਿੱਟਰ 'ਤੇ ਨਿਸ਼ਾਨਾ ਬਣਾਇਆ।

 

ਤੇਜਸਵੀ ਯਾਦਵ ਨੇ ਟਵੀਟ ਕੀਤਾ ਕਿ ਆਰਜੇਡੀ ਗੱਠਜੋੜ ਲਈ ਲੋਕਾਂ ਦੇ ਵਧ ਰਹੇ ਪਿਆਰ ਕਰਕੇ, ਜ਼ਮੀਨੀ ਹਕੀਕਤ ਤੇ ਸਰਵੇਖਣ ਤੋਂ ਬਾਅਦ ਨਿਤੀਸ਼ ਜੀ ਅਤੇ ਭਾਜਪਾ ਦੇ ਹੱਥ- ਪੈਰ ਫੁੱਲ ਗਏ, ਇਸਲਈ ਵੋਟਾਂ ਦੇ ਕਟਾਅ ਨੂੰ ਰੋਕਣ ਦਾ ਇਹ ਯਤਨ ਕੀਤਾ ਗਿਆ। ਬਿਹਾਰ ਕ੍ਰਾਂਤੀ ਅਤੇ ਬਦਲਾਅ ਦੀ ਧਰਤੀ ਹੈ। ਭਾਵੇਂ ਹੁਣ ਟਰੰਪ ਨੂੰ ਨਾਲ ਮਿਲਾ ਲਓ, ਬਿਹਾਰ ਦੇ ਨਿਰਪੱਖ ਲੋਕ ਸਬਕ ਸਿਖਾਉਣਗੇ।

 

 

ਲੋਕ ਜਨ ਸ਼ਕਤੀ ਪਾਰਟੀ ਦੇ ਸੰਸਦ ਮੈਂਬਰ ਚਿਰਾਗ ਪਾਸਵਾਨ ਨੇ ਕਿਹਾ ਕਿ ਉਹ ਸੀਟ ਵੰਡਣ ਦੇ ਫੈਸਲੇ ਦਾ ਸੁਆਗਤ ਕਰਦੇ ਹਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:RJD Leader Tejaswi Yadav targets bjp and jdu alliance