ਬੀਜੇਪੀ ਅਤੇ ਆਰਐਲਐਸਪੀ ਵਿਚਾਲੇ ਬਿਹਾਰ ਵਿੱਚ ਸੀਟ ਵੰਡ ਨੂੰ ਲੈ ਕੇ ਤਨਾਤਨੀ ਵੱਧ ਗਈ ਹੈ। ਆਰਐਲਐਸਪੀ ਮੁਖੀ ਤੇ ਕੇਂਦਰੀ ਰਾਜ ਮੰਤਰੀ ਉੱਪੇਂਦਰ ਕੁਸ਼ਵਾਹਾ ਨੇ ਸ਼ਨੀਵਾਰ ਨੂੰ ਬੀਜੇਪੀ ਵੱਲੋਂ ਦਿੱਤੀ ਗਈ ਸੀਟਾਂ ਦੀ ਪੇਸ਼ਕਸ਼ ਨੂੰ ਰੱਦ ਕਰ ਦਿੱਤਾ। ਕੁਸ਼ਵਾਹਾ ਨੇ ਕਿਹਾ ਕਿ ਭਾਜਪਾ ਨੇ ਉਨ੍ਹਾਂ ਦੀ ਪਾਰਟੀ ਨੂੰ ਸਤਿਕਾਰਤ ਸੀਟਾਂ ਨਹੀਂ ਦਿੱਤੀਆਂ।ਭਾਜਪਾ ਨੂੰ ਅਲਟੀਮੇਟਮ ਦੇਣ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਨਵੰਬਰ ਦੇ ਅੰਤ ਤੱਕ ਇਸ ਸਬੰਧ ਵਿੱਚ ਫੈਸਲਾ ਲੈਣਗੇ। ਕੁਸ਼ਵਾਹਾ ਨੇ ਕਿਹਾ ਕਿ ਸਾਰੇ ਸਵਾਲਾਂ ਦੇ ਜਵਾਬ 30 ਨਵੰਬਰ ਤੱਕ ਮਿਲਣ ਦੀ ਸੰਭਾਵਨਾ ਹੈ। ਮੈਂ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰਾਂਗਾ।
ਸੂਤਰਾਂ ਅਨੁਸਾਰ ਸ਼ੁੱਕਰਵਾਰ ਨੂੰ ਕੁਸ਼ਵਾਹਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਚੋਣਾਂ ਦੇ ਰੁਝੇਵੇਂ ਦੇ ਕਾਰਨ ਉਨ੍ਹਾਂ ਨੂੰ ਮੁਲਾਕਾਤ ਦਾ ਸਮਾਂ ਨਹੀਂ ਮਿਲਿਆ। ਅਜਿਹੀ ਸਥਿਤੀ ਵਿੱਚ, ਹੁਣ ਐਨਡੀਏ ਦੇ ਟੁੱਟਣ ਉੱਤੇ ਸ਼ੱਕ ਹੋਰ ਡੂੰਘਾ ਹੋ ਗਿਆ ਹੈ। ਹਾਲਾਂਕਿ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਕੁਸ਼ਵਾਹਾ ਨੇ ਪਟਨਾ ਦੀ ਫਲਾਈਟ ਲੈਣ ਤੋਂ ਪਹਿਲਾਂ ਸ਼ਨੀਵਾਰ ਸਵੇਰੇ 8 ਵਜੇ ਤੱਕ ਅਮਿਤ ਸ਼ਾਹ ਦੇ ਜਵਾਬ ਦੀ ਉਡੀਕ ਕੀਤੀ।
ਕੁਸ਼ਵਾਹਾ ਤੇ ਮੁਲਾਕਾਤਾਂ
ਰਾਲੋਸਪ ਮੁਖੀ ਅਮਿਤ ਸ਼ਾਹ ਨੂੰ ਮਿਲਣ ਦੀ ਕੋਸ਼ਿਸ਼ ਕਰ ਰਹੇ ਹਨ। ਤੇਜਸਵੀ ਯਾਦਵ ਨਾਲ ਮੁਲਾਕਾਤ ਕਰਨ ਤੋਂ ਬਾਅਦ ਸ਼ਾਹ ਨੇ ਕੁਸ਼ਵਾਹਾ ਨਾਲ ਮੁਲਾਕਾਤ ਕਰਨ ਦੀ ਇੱਛਾ ਜਤਾਈ ਸੀ। ਪਰ ਉਸ ਸਮੇਂ, ਕੁਸ਼ਵਾਹਾ ਨੇ ਦਿੱਲੀ ਜਾਣ ਤੋਂ ਇਨਕਾਰ ਕਰ ਦਿੱਤਾ। ਦੋ ਦਿਨ ਬਾਅਦ ਜਦੋਂ ਉਹ ਦਿੱਲੀ ਗਏ ਤਾਂ ਸ਼ਾਹ ਨਹੀਂ ਮਿਲੇ। ਉਦੋਂ ਤੋਂ ਕੁਸ਼ਵਾਹਾ ਲਗਾਤਾਰ ਸ਼ਾਹ ਨਾਲ ਮਿਲਣ ਦੀ ਕੋਸ਼ਿਸ਼ ਕਰ ਰਹੇ ਹਨ।