ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਜੀਠੀਆ ਨਾਲ ਮੁਲਾਕਾਤ ਕਰਨ ਦੀ ਖ਼ਬਰ ਝੂਠੀ ਤੇ ਬਦਨਾਮ ਕਰਨ ਦੀ ਸਾਜਿਸ਼- ਖਹਿਰਾ

ਸੁਖਪਾਲ ਸਿੰਘ ਖਹਿਰਾ

ਆਮ ਆਦਮੀ ਪਾਰਟੀ ਤੋਂ ਬਾਗ਼ੀ ਚੱਲ ਰਹੇ ਸੁਖਪਾਲ ਸਿੰਘ ਖਹਿਰਾ ਨੇ ਅਕਾਲੀ ਲੀਡਰ ਬਿਕਰਮਜੀਤ ਮਜੀਠੀਆ ਨਾਲ ਕਿਸੇ ਵੀ ਤਰ੍ਹਾਂ ਦੀ ਮੁਲਾਕਾਤ ਤੋੰ ਸਾਫ ਇਨਕਾਰ ਕੀਤਾ ਹੈ। ਇਸ ਤੋਂ ਪਹਿਲਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸੀ ਕਿ ਖਹਿਰਾ ਨੇ ਮਜੀਠਿਆ ਨਾਲ ਮੁਲਾਕਾਤ ਕਰਨ ਲਈ ਮੈਨੂੰ ਫ਼ੋਨ ਕੀਤਾ ਸੀ।

 

ਖਹਿਰਾ ਨੇ ਸ਼ਾਫ ਕੀਤਾ ਕਿ ਇਹ ਸਿਰਫ ਮੈਨੂੰ ਬਦਨਾਮ ਕਰਨ ਦੀ ਸਾਜਿਸ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਮੁਲਾਕਾਤ ਮਜੀਠਿਆ ਨਾਲ ਹੋਈ. ਇਹ ਗੱਲਾਂ ਮੇਰੇ ਕਿਰਦਾਰ ਨੂੰ ਖ਼ਰਾਬ ਕਰਨ ਲਏ ਫੈਲਾਇਆ ਜਾ ਰਹੀਆਂ ਹਨ। ਮਜੀਠੀਆ ਨਾਸਲ ਮੁਲਾਕਾਤ ਕਰਨ ਦਾ ਸਵਾਲ ਵੀ ਖੜ੍ਹਾਂ ਨਹੀਂ ਹੁੰਦਾ।

 


ਬਗ਼ਾਵਤੀ ਤੇਵਰ ਛੱਡਣ ਬਾਰੇ ਉਨ੍ਹਾਂ ਨੇ ਕਿਹਾ ਕਿ," ਮੈਂ ਹੁਣ ਜੋ ਸਟੈਂਡ ਲੈ ਲਿਆ ਹੈ, ਉਹ ਹੁਣ ਲੈ ਲਿਆ. ਮੈਂ ਹੁਣ ਪਿੱਛੇ ਨਹੀਂ ਹਟਾਗਾਂ, ਅਸੀਂ ਪਾਰਟੀ ਦੇ ਖ਼ਿਲਾਫ਼ ਨਹੀਂ ਹਾਂ, ਬਸ ਗ਼ਲਤ ਨੀਤੀਆਂ ਦੇ ਖ਼ਿਲਾਫ਼ ਹਾਂ, ਪਾਰਟੀ ਨੂੰ ਨਾ ਤਾਂ ਉਹ ਛੱਡਣ ਵਾਲੇ ਹਨ ਤੇ ਨਾ ਹੀ ਕੋਈ ਹੋਰ ਪਾਰਟੀ ਬਣਾਉਣ ਜਾ ਰਹੇ ਹਨ। ਉਹ ਆਮ ਆਦਮੀ ਪਾਰਟੀ ਵਿਚ ਹੀ ਰਹਿਣਗੇ।"

 

ਡਾ.ਬਲਵੀਰ ਸਿੰਘ ਦੇ ਬਿਆਨ ਕਿ ਉਹ ਖਹਿਰਾ ਨੂੰ ਮਨਾਉਣ ਲਈ ਤਿਆਰ ਹਨ ਪਰ ਉਹ ਪਹਿਲਾ ਪਾਰਟੀ ਲਾਇਨ 'ਤੇ ਵਾਪਸ ਆਉਣ ਬਾਰੇ ਉਨ੍ਹਾਂ ਨੇ ਕਿਹਾ ਕਿ," ਡਾ.ਬਲਵੀਰ ਕੌਣ ਹਨ? ਉਹ 500 ਬੰਦਾ ਨਹੀਂ ਇਕੱਠਾ ਕਰ ਸਕਦੇ, ਫ਼ਿਰ ਮੈਂ ਉਨ੍ਹਾਂ ਨਾਲ ਕਿਉ ਗੱਲ ਕਰਾਂ, ਉਹ ਖ਼ੁਦ ਕਾਊਂਸਲਰ ਦੀਆਂ ਵੋਟਾਂ ਤੱਕ ਨਹੀਂ ਜਿੱਤ ਸਕਦੇ ਫ਼ੇਰ ਉਨ੍ਹਾਂ ਨਾਲ ਤਾਂ ਗੱਲ ਕਰਨ ਦਾ ਸਵਾਲ ਵੀ ਨਹੀਂ ਉੱਠਦਾ।"

 


"ਡਾ.ਬਲਵੀਰ ਕਾਰਨ ਹੀ ਪਾਰਟੀ ਦੇ ਹਾਲਾਤ ਵਿਗੜੇ ਹਨ, ਉਹ ਜਵਾਬ ਦੇਣ ਕਿ ਉਨ੍ਹਾਂ ਦੇ ਨਾਮ ਉੱਤੇ ਸ਼ਾਹਕੋਟ ਵਿਚ ਸਿਰਫ਼ 1900 ਵੋਟਾਂ ਕਿਉਂ ਪਈਆਂ, ਇੰਨੀਆਂ ਵੋਟਾਂ ਤਾੰ ਸਰਪੰਚੀ ਦੀਆਂ ਚੋਣਾਂ ਵਿਚ ਪੈ ਜਾਦੀਆਂ ਹਨ, ਦਿੱਲੀ ਜਾ ਕੇ ਉਨ੍ਹਾਂ ਨੇ ਜੋ ਕੁਝ ਹਾਈਕਮਾਨ ਨੂੰ ਕਿਹਾ ਉਸ ਕਰਕੇ ਹੀ ਪਾਰਟੀ ਇਸ ਦੌਰ ਵਿੱਚੋਂ ਗੁਜ਼ਰ ਰਹੀ ਹੈ।"

 


ਪਾਰਟੀ ਹਾਈਕਮਾਨ ਨਾਲ ਗੱਲਬਾਤ ਬਾਰੇ ਅੱਗੇ ਉਨ੍ਹਾਂ ਨੇ ਕਿਹਾ ਕਿ ਜੋ ਕੋਈ ਸਹੀ ਵਿਅਕਤੀ ਦੀ ਚੋਣ ਗੱਲਬਾਤ ਲਈ ਹੁੰਦੀ ਹੈ ਤਾਂ ਉਹ ਤਿਆਰ ਹਨ, ਪਰ ਉਹ ਡਾ.ਬਲਵੀਰ ਨਾਲ ਗੱਲਬਾਤ ਤਾਂ ਕਿ ਉਹ ਉਨ੍ਹਾਂ ਦੇ ਕਿਸੇ ਸਵਾਲ ਦਾ ਜਵਾਬ ਦੇਣਾ ਵੀ ਪਸੰਦ ਨਹੀਂ ਕਰਦੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:rumours about meeting majithia is totally fake at all claimed khaira