ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਰਟੀ ਕੋਰ ਕਮੇਟੀ ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਲੋਕ ਸਭਾ ਚੋਣਾਂ ਵਿੱਚ ਉਮੀਦਵਾਰੀ 'ਤੇ ਫ਼ੈਸਲਾ ਲਵੇਗੀ।
ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੇ ਕੋਰ ਪੈਨਲ ਨੇ ਇਹ ਫੈਸਲਾ ਕਰਨਾ ਹੈ ਕਿ ਹਰਸਿਮਰਤ ਕੌਰ ਬਾਦਲ ਸੰਗਰੂਰ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਵਿਰੁੱਧ ਲੜਨਗੇ ਜਾਂ 2019 ਦੀਆਂ ਲੋਕ ਸਭਾ ਚੋਣਾਂ ਕਿਸੇ ਹੋਰ ਸੀਟ ਤੋਂ ਲੜਣਗੇ।
ਸੁਖਬੀਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਲਿਆ ਹੈ ਕਿ ਆਉਣ ਵਾਲੇ ਚੋਣਾਂ ਵਿੱਚ ਕੌਣ ਕਿਸ ਸੀਟ ਤੋਂ ਚੋਣ ਲੜੇਗਾ। ਹਰਸਿਮਰਤ ਬਾਦਲ ਨੇ ਇਸੇ ਸਾਲ 11 ਜੂਨ ਨੂੰ ਕਿਹਾ ਸੀ ਕਿ ਭਗਵੰਤ ਨੂੰ "ਉਸ ਨਾਲ ਚੋਣ ਲੜਨ ਲਈ ਬਠਿੰਡਾ ਆਉਣ ਦੀ ਜ਼ਰੂਰਤ ਨਹੀਂ ਹੈ"।
ਹਰਸਿਮਰਤ ਨੇ ਭਗਵੰਤ ਨੂੰ ਆਪਣੀ ਮੌਜੂਦਾ ਸੀਟ ਸੰਗਰੂਰ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ। ਹਾਲਾਂਕਿ ਆਪ ਨੇ ਪਹਿਲਾਂ ਹੀ ਭਗਵੰਤ ਨੂੰ ਸੰਗਰੂਰ ਸੀਟ ਤੋਂ ਉਮੀਦਵਾਰ ਦੇ ਤੌਰ 'ਤੇ ਉਤਾਰ ਦਿੱਤਾ ਹੈ। ਸਾਬਕਾ ਅਕਾਲੀ ਨੇਤਾ ਤੇ ਰਾਜ ਸਬਾ ਸੰਸਦ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫੇ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਤੇ ਲਹਿਰਾਗਾਗਾ ਐਮ.ਐਲ.ਏ ਪਰਮਿੰਦਰ ਸਿੰਘ ਢੀਂਡਸਾ ਨੇ ਸਪੱਸ਼ਟ ਕੀਤਾ ਸੀ ਕਿ ਢੀਂਡਸਾ ਪਰਿਵਾਰ ਲੋਕ ਸਭਾ ਚੋਣਾਂ ਨਹੀਂ ਲੜੇਗਾ।