ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਆਪ' ਦੀ ਆਪਸੀ ਲੜਾਈ ਨੇ ਅਕਾਲੀ ਦਲ ਨੂੰ ਦਿੱਤਾ ਵੱਡਾ ਮੌਕਾ

ਸ਼੍ਰੋਮਣੀ ਅਕਾਲੀ ਦਲ

ਆਮ ਆਦਮੀ ਪਾਰਟੀ ਵਿਚਾਲੇ ਚੱਲ ਰਹੀ ਆਪਸੀ ਲੜਾਈ ਤੋਂ ਬਾਅਦ ਪੰਜਾਬ 'ਚ ਤੀਜੇ ਨੰਬਰ ਦੀ ਪਾਰਟੀ ਬਣ ਗਈ ਸ਼੍ਰੋਮਣੀ ਅਕਾਲੀ ਦਲ ਨੂੰ ਵਾਪਸੀ ਕਰਨ ਦਾ ਮੌਕਾ ਨਜ਼ਰ ਆ ਰਿਹਾ ਹੈ। ਲਗਾਤਾਰ 10 ਸਾਲ ਤੱਕ ਸੱਤਾ 'ਤੇ ਕਾਬਜ਼ ਰਹੇ ਅਕਾਲੀ ਦਲ ਹੁਣ ਮੀਡੀਆ ਦੀ ਮਦਦ ਨਾਲ ਵਾਪਸੀ ਕਰਨਾ ਚਾਹੁੰਦੀ ਹੈ।

 

ਪਾਰਟੀ ਨੇ ਸੀਨੀਅਰ ਪੱਤਰਕਾਰਾਂ ਸੁਰਿੰਦਰ ਅਵਸਥੀ ਤੇ ਜੈਸਮੀਨ ਸੰਦਾਵਾਲੀਆਂ ਨੂੰ ਪਾਰਟੀ ਦੀ ਮੀਡੀਆ ਕਵਰੇਜ ਵਧਾਉਣ ਲਈ ਅੱਗੇ ਲਿਆਂਦਾ ਹੈ। ਅਵਸਥੀ ਸਾਬਾਕਾ ਜਾਣਕਾਰੀ ਕਮਿਸ਼ਨਰ ਰਹਿ ਚੁੱਕੇ ਹਨ. ਸੰਦਾਵਾਲੀਆਂ ਨੇ ਵੀ ਅੰਗਰੇਜ਼ੀ ਦੇ ਇੱਕ ਵੱਡੇ ਅਖਬਾਰ ਨਾਲ ਕੰਮ ਕੀਤਾ ਹੈ। ਅਕਾਲੀ ਦਲ ਦੇ ਬਿਕਰਮਜੀਤ ਸਿੰਘ ਮਜੀਠੀਆ ਨਾਲ ਜੁੜਨ ਤੋਂ ਪਹਿਲਾਂ ਸੰਦਾਵਾਲੀਆਂ ਪਟਿਆਲਾ ਤੋਂ ਸਾਬਕਾ ਸੰਸਦ ਮੈੰਬਰ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨਾਲ ਜੁੜੇ ਰਹਿ ਚੁੱਕੇ ਹਨ।

 

ਇਸ ਨਵੀਂ ਟੀਮ ਨੂੰ ਸਾਬਕਾ ਮੁੱਖਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਮੀਡੀਆ ਸਲਾਹਕਾਰ ਰਹੇ ਹਰਚਰਨ ਬੈਂਸ ਦੇ ਦਫ਼ਤਰ ਵਿਚ ਬੈਠਾਇਆ ਗਿਆ ਹੈ। ਬੈਂਸ ਦੇ ਰਿਸ਼ਤੇ ਹੁਣ ਪਾਰਟੀ ਹਾਈਕਮਾਨ ਨਾਲ ਜ਼ਿਆਦਾ ਚੰਗੇ ਨਹੀਂ ਹਨ।ਇੱਕ ਹੋਰ ਸਾਬਕਾ ਪੱਤਰਕਾਰ ਜੰਗਵੀਰ ਸਿੰਘ ਨੂੰ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦਾ ਮੀਡੀਆ ਸਲਾਹਕਾਰ ਲਾਇਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SAD revamps its media team after Aam Aadmi Party in disarray