ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੋਟੇ ਬਾਦਲ ਨੇ ਹਰਿਆਣਾ 'ਚ ਅਕਾਲੀ ਸਰਕਾਰ ਬਣਨ 'ਤੇ ਖੁਲ੍ਹੇ ਜੱਫ਼ੇ ਦੇਣ ਦਾ ਕੀਤਾ ਐਲਾਨ

ਸੁਖਬੀਰ ਸਿੰਘ ਬਾਦਲ

ਹਰਿਆਣਾ ਦੇ ਕੁਰਕਸ਼ੇਤਰ 'ਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਘੋਸ਼ਣਾ ਕੀਤੀ ਕਿ ਅਕਾਲੀ ਦਲ ਹਰਿਆਣਾ ਵਿਚ ਆਪਣੇ ਦਮ 'ਤੇ ਲੋਕਸਭਾ ਤੇ ਵਿਧਾਨਸਭਾ ਚੋਣਾਂ ਲੜੇਗਾ। ਨਾਲ ਹੀ ਸੁਖਬੀਰ ਨੇ ਹਰਿਆਣਾ ਦੇ ਸਿੱਖਾਂ ਨੂੰ ਇੱਕਜੁੱਟ ਹੋਣ ਦੀ ਵੀ ਅਪੀਲ ਕੀਤੀ ਤਾਂ ਜੋ ਉਹ ਆਪਣਾ ਬਣਦਾ ਹੱਕ ਲੈ ਸਕਣ।

 

ਅਕਾਲੀ ਦਨ ਨੇ ਇਸ ਰੈਲੀ ਨੂੰ ਚੇਤਨਾ ਰੈਲੀ ਦਾ ਨਾਮ ਦਿੱਤਾ ਸੀ. ਇਸੇ ਦੌਰਾਨ ਸਾਰਿਆਂ 10 ਲੋਕਸਭਾ ਸੀਟਾਂ ਤੇ 90 ਵਿਧਾਨਸਭਾ ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ ਗਿਆ। ਉਨ੍ਹਾਂ ਨੇ ਕਾਂਗਰਸ ਪਾਰਟੀ ਨੂੰ ਸਿੱਖ-ਵਿਰੋਧੀ ਵੀ ਦੱਸਿਆ।

 

ਸੁਖਬੀਰ ਨੇ ਕਿਹਾ ਕਿ ਕਾਂਗਰਸ ਤੇ ਗਾਂਧੀ ਪਰਿਵਾਰ ਨੇ ਹਮੇਸ਼ਾ ਸਿੱਖਾਂ ਨੂੰ ਟਾਰਗੇਟ ਕੀਤਾ ਹੈ।1984 ਦੇ ਸਿੱਖ ਦੰਗੇ ਤੇ ਆਪਰੇਸ਼ਨ ਬਲੂ-ਸਟਾਰ ਇਹ ਦੱਸਣ ਲਈ ਕਾਫੀ ਹੈ ਕਿ ਕਾਂਗਰਸ ਸਿੱਖ ਵਿਰੋਧੀ ਹੈ।

 

SYL ਮੁੱਦੇ ਨੂੰ ਭੁੱਲੇ ਸੁਖਬੀਰ

 

ਸੁਖਬੀਰ ਬਾਦਲ ਨੇ ਰੈਲੀ ਦੌਰਾਨ ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ SYL ਨਹਿਰ ਦੇ ਮੁੱਦੇ 'ਤੇ ਕੁਝ ਵੀ ਨਹੀਂ ਬੋਲਿਆ।ਨਾਲ ਹੀ ਉਨ੍ਹਾਂ ਨੇ ਹਰਿਆਣਾ ਦੀ ਬੀਜੇਪੀ ਸਰਕਾਰ ਖ਼ਿਲਾਫ਼ ਵੀ ਇੱਕ ਸ਼ਬਦ ਤੱਕ ਨਹੀਂ ਬੋਲਿਆ।ਹਾਲਾਂਕਿ ਜਦੋਂ ਸੁਖਬੀਰ ਰੈਲੀ ਵਾਲੀ ਜਗ੍ਹਾਂ ਵੱਲ ਜਾ ਰਹੇ ਸਨ ਤਾਂ ਕੁਝ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਨੂੰ ਕਾਲੇ ਝੰਡੇ ਵੀ ਦਿਖਾਏ।

 

ਸੁਖਬੀਰ ਨੇ ਹਰਿਆਣਾ ਵਿਚ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਦਲਿਤਾਂ ਨੂੰ 400 ਯੂਨਿਟ ਮੁਫਤ ਬਿਜਲੀ, ਸਾਰੇ ਖੇਤਰਾਂ ਨੂੰ ਪਾਇਪਾਂ ਦਾ ਪਾਣੀ, ਖੇਤੀਬਾੜੀ ਖੇਤਰ ਨੂੰ ਬਿਲਕੁਲ ਮੁਫ਼ਤ ਬਿਜਲੀ ਦੇਣ ਦੀ ਘੋਸ਼ਣਾ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:SAD to contest Lok Sabha and assembly elections in Haryana announces Sukhbir Badal at Kurukshetra rally