ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਲੋਕ ਸਭਾ ਚ ਜੰਮੂ-ਕਸ਼ਮੀਰ ਸੂਬੇ ਦਾ ਪੁਨਰਗਠਨ ਕਰਕੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੋ ਕੇਂਦਰ ਸ਼ਾਸਤ ਸੂਬਿਆਂ ਚ ਵੰਡਣ ਅਤੇ ਧਾਰਾ 370 ਦੀ ਜ਼ਿਆਦਾਤਰ ਧਾਰਾਵਾਂ ਨੂੰ ਖਤਮ ਕਰਨ ਦੇ ਪ੍ਰਸਤਾਵ ਸਬੰਧੀ ਸਕੰਲਪ ਪੇਸ਼ ਕੀਤਾ। ਇਸ ਦੌਰਾਨ ਚਲੀ ਬਹਿਸ ਤੇ ਹਰੇਕ ਸਿਆਸੀ ਪਾਰਟੀ ਨੇ ਬਿਲ ਬਾਰੇ ਆਪਣੇ ਵਿਚਾਰ ਰੱਖੇ।
ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਖਿਲੇਸ਼ ਯਾਦਵ ਨੇ ਕਿਹਾ ਕਿ ਦੋ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਰਾਜਪਾਲ ਕਹਿੰਦੇ ਹਨ ਕੁਝ ਨਹੀਂ ਹੋਣ ਵਾਲਾ ਹੈ ਪਰ ਦੋ ਦਿਨ ਕੀ ਹੋਇਆ ਸਭ ਨੂੰ ਪਤਾ ਹੈ। ਇਸ ਦੇ ਬਾਅਦ ਯਾਦਵ ਨੇ ਰਾਜਾ ਤੇ ਬੈਂਗਣ ਦੀ ਇਕ ਕਹਾਣੀ ਸੁਣਾਈ। ਇਸ ਤੋਂ ਪਹਿਲਾਂ ਸੱਤਾ ਪੱਖ ਦੇ ਸੰਸਦ ਮੈਂਬਰਾਂ ਨੇ ਜਦੋਂ ਇਸਦਾ ਵਿਰੋਧ ਕੀਤਾ ਤਾਂ ਯਾਦਵ ਨੇ ਕਿਹਾ ਕਿ ਇਹ ਕਹਾਣੀ ਇਸ ਬਿਲ ਨਾਲ ਮੇਲ ਖਾਂਦੀ ਹੈ ਤੁਸੀਂ ਇਕ ਵਾਰ ਸੁਣ ਤਾਂ ਲਓ।
ਅਖਿਲੇਸ਼ ਯਾਦਵ ਨੇ ਕਿਹਾ ਕਿ ਇਕ ਵਾਰ ਰਾਜਾ ਅਕਬਰ ਨੇ ਇਕ ਦਾਵਤ ਸੱਦੀ ਅਤੇ ਇਸ ਦਾਵਤ ਚ ਬੈਂਗਣ ਦੀ ਸਬਜ਼ੀ ਬਣਾਈ। ਰਾਜਾ ਨੇ ਇਸ ਦਾਵਤ ਦੌਰਾਨ ਕਿਹਾ ਕਿ ਦੋਖੋ ਬੈਂਗਣ ਦੀ ਸਬਜ਼ੀ ਕਿਵੇਂ ਦੀ ਬਣੀ ਹੈ। ਇਸ ਬਾਰੇ ਸਾਰੇ ਮੰਤਰੀਆਂ ਨੇ ਬੈਂਗਣ ਦੀ ਸ਼ਲਾਘਾ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਰਾਜਾ ਨੇ ਬੈਂਗਣ ਬਾਰੇ ਬੀਰਬਲ ਦੀ ਸਲਾਹ ਪੁੱਛੀ ਤਾਂ ਬੀਰਬਲ ਨੇ ਕਿਹਾ ਕਿ ਇਸ ਤੋਂ ਚੰਗੀ ਸਬਜ਼ੀ ਹੋ ਹੀ ਨਹੀਂ ਸਕਦੀ ਕਿਉਂਕਿ ਇਸ ਦੇ ਸਿਰ ’ਤੇ ਤਾਜ ਹੈ। ਸਬਜ਼ੀ ਖਾਣ ਕਾਰਨ ਰਾਜਾ ਅਗਲੇ ਦਿਨ ਬੀਮਾਰ ਹੋ ਗਿਆ।
ਰਾਜਾ ਨੇ ਬੀਰਬਲ ਨੂੰ ਸੱਦਿਆ। ਬੀਰਬਲ ਜਦੋਂ ਰਾਜਾ ਕੋਲ ਪੁੱਜਿਆ ਤਾਂ ਉਸ ਦੇ ਦੇਖਿਆ ਕਿ ਉਨ੍ਹਾਂ ਕੋਲ ਕਈ ਨੀਮ-ਹਕੀਮ ਮੌਜੂਦ ਹਨ। ਜਦੋਂ ਰਾਜਾ ਨੇ ਬੀਰਬਲ ਨੂੰ ਕੁਝ ਕਹਿਣਾ ਸ਼ੁਰੂ ਹੀ ਕੀਤਾ ਤਾਂ ਬੀਰਬਲ ਨੇ ਬੈਂਗਣ ਦੀ ਬੁਰਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਤੇ ਰਾਜਾ ਨੇ ਬੀਰਬਲ ਤੋਂ ਪੁੱਛਿਆ, ਅੱਜ ਬੁਰਾਈ ਕਿਓ ਤਾਂ ਬੀਰਬਲ ਨੇ ਕਿਹਾ ਕਿ ਰਾਜਾ ਸਾਹਿਬ ਮੈਂ ਤੁਹਾਡੀ ਨੌਕਰੀ ਕਰਦਾ ਹਾਂ ਬੈਂਗਣ ਦੀ ਨਹੀਂ।
ਬੀਰਬਲ ਨੇ ਅੱਗੇ ਕਿਹਾ, ਰਾਜਾ ਸਾਹਿਬ ਤੁਸੀਂ ਚੰਗਾ ਕਹਿ ਰਹੇ ਹੋ ਤਾਂ ਮੈਂ ਵੀ ਬੈਂਗਣ ਨੂੰ ਚੰਗਾ ਕਹਿ ਰਿਹਾ ਸੀ। ਅਖਿਲੇਸ਼ ਯਾਦਵ ਨੇ ਕਿਹਾ ਕਿ ਇਸ ਬਿਲ ਦੀ ਹਾਲਤ ਵੀ ਕੁਝ ਅਜਿਹੀ ਹੀ ਹੈ।
.