ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਰਕਰ ਨੂੰ ਲੈ ਕੇ ਸੰਜੇ ਰਾਉਤ ਦਾ ਕਾਂਗਰਸ 'ਤੇ ਹਮਲਾ

ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਵੀਰ ਸਾਵਰਕਰ ਦੇ ਬਹਾਨੇ ਇਕ ਵਾਰ ਫਿਰ ਕਾਂਗਰਸ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਵੀਰ ਸਾਵਰਕਰ ਦਾ ਵਿਰੋਧ ਕਰਨ ਵਾਲੇ ਕਿਸੇ ਵੀ ਵਿਚਾਰਧਾਰਾ ਜਾਂ ਪਾਰਟੀ ਦੇ ਹੋਣ, ਉਨ੍ਹਾਂ ਨੂੰ ਅੰਡੇਮਾਨ ਦੀ ਸੈਲੂਲਰ ਜੇਲ੍ਹ ਚ ਦੋ ਦਿਨ ਰਹਿਣ ਦਿਓ। ਜਿਥੇ ਸਾਵਰਕਰ ਨੂੰ ਬੰਧਕ ਬਣਾਇਆ ਗਿਆ ਸੀ। ਤਦ ਉਨ੍ਹਾਂ ਨੂੰ ਸਾਵਰਕਰ ਦੀ ਕੁਰਬਾਨੀ ਅਤੇ ਉਨ੍ਹਾਂ ਦੇ ਯੋਗਦਾਨ ਦਾ ਅਹਿਸਾਸ ਹੋਵੇਗਾ।

 

ਦੱਸ ਦੇਈਏ ਕਿ ਸੰਜੇ ਰਾਉਤ ਨੇ ਕਾਂਗਰਸ ਦੀ ਸੇਵਾ ਦਲ ਦੀ ਸਾਵਰਕਰ ਬਾਰੇ ਕਿਤਾਬ ਦੇ ਦਾਅਵੇ ‘ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਸੀ।

 

ਸੰਜੇ ਰਾਉਤ ਨੇ ਕਿਹਾ ਸੀ ਕਿ ਸਾਵਰਕਰ ਮਹਾਨ ਸੀ ਤੇ ਮਹਾਨ ਰਹਿਣਗੇ। ਜੋ ਲੋਕ ਉਨ੍ਹਾਂ ਦੀ ਦੇਸ਼ ਭਗਤੀ 'ਤੇ ਸਵਾਲ ਚੁੱਕ ਰਹੇ ਹਨ ਤੇ ਆਲੋਚਨਾ ਕਰ ਰਹੇ ਹਨ, ਉਨ੍ਹਾਂ ਦੇ ਦਿਮਾਗ ਚ ਮੈਲ ਭਰੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sanjay Raut attackes on Congress for Savarkar