ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਪਰਚਿਆਂ ਤੋਂ ਨਾ ਘਬਰਾਇਆ ਕਰੋ, ਪਰਚਿਆਂ ਕਰਕੇ ਹੀ ਤਾਂ ਮੈਂ ਮੁੱਖ ਮੰਤਰੀ ਬਣਿਆ'

ਪ੍ਰਕਾਸ਼ ਸਿੰਘ ਬਾਦਲ

ਕੀ ਤੁਸੀਂ ਜਾਣਦੇ ਹੋ ਕਿ ਪੰਜ ਵਾਰ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸੀ ਸਫਲਤਾ ਦਾ ਰਾਜ਼ ਕੀ ਹੈ? ਬਾਦਲ ਸਾਬ੍ਹ ਨੇ ਖ਼ੁਦ ਹੀ ਆਪਣੀ ਸਿਆਸੀ ਸਫਲਤਾ ਦਾ ਕਾਰਨ ਦੱਸਿਆ ਹੈ।

 

ਬਾਦਲ ਨੇ ਆਪਣੀ ਸਿਆਸੀ ਸਫਲਤਾ ਦਾ ਸਿਹਰਾ ਪਿਛਲੇ ਸੱਤ ਦਹਾਕਿਆਂ ਦੇ ਆਪਣੇ ਸਿਆਸੀ ਕਰੀਅਰ ਦੌਰਾਨ ਉਨ੍ਹਾਂ ਦੇ ਖਿਲਾਫ ਦਰਜ ਕੀਤੇ ਗਏ ਪਰਚਿਆਂ (ਐਫਆਈਆਰ) ਨੂੰ ਦਿੱਤਾ ਹੈ। ਵੱਡੇ ਬਾਦਲ ਨੇ ਸਾਫ-ਸਾਫ ਸ਼ਬਦਾਂ ਵਿੱਚ ਕਿਹਾ ਕਿ,'ਪਰਚਿਆਂ ਤੋਂ ਨਾ ਘਬਰਾਇਆ ਕਰੋ ਇਹ ਪਰਚੇ ਹੀ ਨੇ ਜਿਨ੍ਹਾਂ ਕਰਕੇ ਮੈਂ ਮੁੱਖ ਮੰਤਰੀ ਬਣਿਆ ਹਾਂ'। ਬਾਦਲ ਨੇ ਇਹ ਬਿਆਨ ਰਾਮਪੁਰਾ ਪੂਲ ਵਿਖੇ ਪਾਰਟੀ ਸਮਰਥਕਾਂ ਦੇ ਇਕੱਠ ਵਿੱਚ ਦਿੱਤਾ।

 

ਗੱਲ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਇਦ ਬਾਦਲ ਦੀ ਇਸ ਗੱਲ 'ਤੇ ਵਿਸ਼ਵਾਸ ਕਰਦੇ ਹਨ। 2015 ਵਿੱਚ ਕੋਟਕਪੂਰਾ ਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਨੂੰ ਲੈ ਕੇ ਵਿਰੋਧੀ ਤੇ ਉਨ੍ਹਾਂ ਦੀ ਪਾਰਟੀ ਦੇ ਅੰਦਰ ਲਗਾਤਾਰ ਇਹ ਮੰਗ ਉੱਠ ਰਹੀ ਹੈ ਕਿ ਬਾਦਲ ਵਿਰੱਧ ਪਰਚਾ ਦਰਜ ਕੀਤਾ ਜਾਵੇ ਪਰ ਕੈਪਟਨ ਆਪਣੀ ਪਾਰਟੀ (ਕਾਂਗਰਸ) ਤੇ ਵਿਰੋਧੀ ਧਿਰ ਦੀ ਮੰਗ ਦੇ ਬਾਵਜੂਦ ਪਰਚਾ ਦਰਜ ਬਾਰੇ ਗ਼ੈਰ-ਵਚਨਬੱਧ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:secret of five time former chief minister Parkash Singh Badal political success