ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਢੀਂਢਸਾ ਟੱਬਰ ਨੇ ਸੰਗਰੂਰ ਦੇ ਅਕਾਲੀ ਵਰਕਰ ਪਾਏ ਸ਼ਸ਼ੋਪੰਜ 'ਚ

ਸੁਖਦੇਵ ਸਿੰਘ ਢੀਂਡਸਾ

ਅਕਾਲੀ ਦਲ ਦੇ ਟਕਸਾਲੀ ਆਗੂ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਪਾਰਟੀ ਦੇ ਅਹੁਦਿਆਂ ਤੋਂ ਦਿੱਤਾ ਆਪਣਾ ਅਸਤੀਫ਼ਾ ਵਾਪਸ ਲੈਣ ਤੋਂ ਸਾਫ ਮਨ੍ਹਾਂ ਕਰ ਦਿੱਤਾ ਹੈ। ਇਸੇ ਨਾਲ ਢੀਂਡਸਾ ਦੀ ਜੱਦੀ ਸੀਟ ਸੰਗਰੂਰ ਦੇ ਅਕਾਲੀ ਕਾਰਕੁੰਨ ਹੈਰਾਨ ਤੇ ਪਰੇਸ਼ਾਨ ਹਨ. ਉਨ੍ਹਾਂ ਨੂੰ ਵੀ ਕੋਈ ਸਮਝ ਨਹੀਂ ਲੱਗ ਰਹੀ। 

 

ਢੀਂਢਸਾ ਦੇ ਪੁੱਤਰ ਤੇ ਪੰਜਾਬ ਦੇ ਸਾਬਕਾ ਖ਼ਾਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਢਸਾ ਪੂਰੀ ਤਰ੍ਹਾਂ ਨਾਲ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਖੜ੍ਹੇ ਹਨ। ਸੁਖਵੀਰ ਤੇ ਪਰਮਿੰਦਰ ਸੰਗਰੂਰ ਵਿੱਚ ਇਕੱਠਿਆਂ ਇੱਕ ਮੀਟਿੰਗ ਵੀ ਕਰ ਚੁੱਕੇ ਹਨ। ਪਰਮਿੰਦਰ ਸੰਗਰੂਰ ਲੋਕ ਸਭਾ ਵਿੱਚ ਪੈਂਦੀ ਲਹਿਰਾਗਾਗਾ ਸੀਟ ਤੋਂ ਵਿਧਾਇਕ ਵੀ ਹਨ।

 

ਜੂਨੀਅਰ ਢੀਂਢਸਾ ਅਕਾਲੀ ਦਲ ਦੀ ਪਟਿਆਲਾ ਰੈਲੀ ਵਿੱਚ ਵੀ ਸ਼ਾਮਲ ਹੋਏ ਸਨ। ਜਦਕਿ ਸੀਨੀਅਰ ਢੀਂਢਸਾ ਨੇ ਇਸ ਰੈਲੀ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਸੀ। ਰਾਜ ਸਬਾ ਮੈਂਬਰ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਆਪਣੀ ਗ਼ਲਤੀਆਂ ਦੀ ਭੁੱਲ-ਚੁੱਕ ਵੀ ਮਨਾ ਚੁੱਕੇ ਹਨ। ਪਰ ਸੰਗਰੂਰ ਦੇ ਅਕਾਲੀ ਪਰੇਸ਼ਾਨ ਹਨ ਕਿ ਇਹ ਰਾਜੀਨੀਤੀ ਦਾ ਸੂਰਜ ਛਿਪ ਰਿਹਾ ਹੈ ਜਾਂ ਫ਼ਿਰ ਇੱਕ ਨਵਾਂ ਸੂਰਜ ਚੜ੍ਹ ਰਿਹਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:senior dhindsa or junior dhindsa Sangrur SAD cadre is in dilemma