ਅਗਲੀ ਕਹਾਣੀ

ਕਰਨਾਟਕ ਮਗਰੋਂ ਹੁਣ ਗੋਆ ’ਚ ਵੀ ਕਾਂਗਰਸ ਨੂੰ 10 ਵਿਧਾਇਕਾਂ ਨੇ ਦਿੱਤਾ ਵੱਡਾ ਝਟਕਾ

ਗੋਆ ਚ ਕਾਂਗਰਸ ਦੇ ਦੋ-ਤਿਹਾਈ (15 ਚੋਂ 10) ਵਿਧਾਇਕਾਂ ਦੇ ਇਕ ਸਮੂਹ ਨੇ ਬੁੱਧਵਾਰ ਨੂੰ ਕਾਂਗਰਸ ਤੋਂ ਕਿਨਾਰਾ ਕਰਦਿਆਂ ਭਾਜਪਾ ਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਹੈ। ਵਿਰੋਧੀ ਧੜੇ ਦੇ ਪ੍ਰਧਾਨ ਚੰਦਰਕਾਂਤ ਕਾਵਲੇਕਰ ਦੀ ਅਗਵਾਈ ਚ ਵਿਧਾੲਕਾਂ ਦਾ ਸਮੂਹ ਬੁੱਧਵਾਰ ਸ਼ਾਮ ਵਿਧਾਨ ਸਭਾ ਪ੍ਰਧਾਨ ਨੂੰ ਮਿਲਿਆ ਤੇ ਉਨ੍ਹਾਂ ਨੇ ਕਾਂਗਰਸ ਨਾਲ ਰਿਸ਼ਤਾ ਤੋੜਣ ਦੀ ਜਾਣਕਾਰੀ ਦਿੰਦਿਆਂ ਇਕ ਪੱਤਰ ਸੌਂਪਿਆ।

 

 

 

ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਵਿਰੋਧੀ ਆਗੂ ਸਮੇਤ ਜਿਨ੍ਹਾਂ 10 ਵਿਧਾਇਕਾਂ ਨੇ ਕਾਂਗਰਸ ਛੱਡੀ ਹੈ ਉਹ ਭਾਜਪਾ ਚ ਸ਼ਾਮਲ ਹੋ ਗਏ ਹਨ। ਹੁਣ ਭਾਜਪਾ ਦੀ ਗੋਆ ਵਿਧਾਨ ਸਭਾ ਚ ਕੁੱਲ ਗਿਣਤੀ ਵੱਧ ਕੇ 27 ਹੋ ਗਈ ਹੈ। ਉਹ ਸੂਬੇ ਅਤੇ ਵਿਧਾਨ ਸਭਾ ਖੇਤਰ ਦੇ ਵਿਕਾਸ ਲਈ ਆਏ। ਉਨ੍ਹਾਂ ਨੇ ਇਸ ਸ਼ਮੂਲੀਅਤ ਲਈ ਕੋਈ ਸ਼ਰਤ ਨਹੀਂ ਰੱਖੀ ਹੈ। ਉਨ੍ਹਾਂ ਨੇ ਬਿਨ੍ਹਾਂ ਕਿਸੇ ਸ਼ਰਤ ਦੇ ਭਾਜਪਾ ਚ ਸ਼ਮੂਲੀਅਤ ਕੀਤੀ ਹੈ।

 

ਦੱਸਣਯੋਗ ਹੈ ਕਿ ਗੋਆ ਚ ਕਾਂਗਰਸ ਦੇ 10 ਵਿਧਾਇਕਾਂ ਦੇ ਪਾਸਾ ਪਲਟਣ ਮਗਰੋਂ ਹੁਣ ਵਿਧਾਨ ਸਭਾ ਚ ਉਸ ਕੋਲ ਸਿਰਫ 5 ਵਿਧਾਇਕ ਬਚੇ ਹਨ। ਵਿਧਾਨ ਸਭਾ ਚ ਭਾਜਪਾ ਦੇ ਸਭ ਤੋਂ ਜ਼ਿਆਦਾ 17, ਗੋਆ ਫਾਰਵਰਡ ਪਾਰਟੀ ਦੇ 3, ਆਜ਼ਾਦੀ ਵਿਧਾਇਕ 3, ਰਾਸ਼ਟਰਵਾਦੀ ਕਾਂਗਰਸ ਪਾਰਟੀ, ਰਾਕਾਂਪਾ ਅਤੇ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ, ਐਮਜੀਪੀ ਦੇ 1-1 ਵਿਧਾਇਕ ਹਨ।

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Setback for Congress After Karnataka it loses 10 MLAs in Goa