ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਤਰੂਘਨ ਸਿਨਹਾ ਦੇ ਬਦਲ ਰਹੇ ਸੁਰ, ਪ੍ਰਧਾਨ ਮੰਤਰੀ ਮੋਦੀ ਦੀ ਮੁੜ ਕੀਤੀ ਸ਼ਲਾਘਾ

ਅਦਾਕਾਰ ਤੋਂ ਸਿਆਸਤਦਾਨ ਬਣੇ ਸ਼ਤਰੂਘਨ ਸਿਨਹਾ ਜਿਨ੍ਹਾਂ ਨੂੰ ਪੀਐਮ ਮੋਦੀ ਦਾ ਇੱਕ ਜ਼ੋਰਦਾਰ ਆਲੋਚਕ ਮੰਨਿਆ ਜਾਂਦਾ ਹੈ, ਨੇ ਸਿਰਫ ਇੱਕ ਮਹੀਨੇ ਦੇ ਅੰਦਰ ਹੀ ਦੋ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਹੈ। ਸਾਬਕਾ ਭਾਜਪਾ ਨੇਤਾ ਸ਼ਤਰੂਘਨ ਸਿਨਹਾ ਨੇ ਟਵਿੱਟਰ 'ਤੇ ਇਕ ਵਾਰ ਮੁੜ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕੀਤੀ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਕਾਂਗਰਸੀ ਨੇਤਾ ਸ਼ਤਰੂਘਨ ਸਿਨਹਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਹੋਈ ਮੁਲਾਕਾਤ 'ਤੇ ਕਿਹਾ ਕਿ ਤੁਹਾਡਾ ਜਾਦੂ ਚੱਲ ਗਿਆ। ਸ਼ਤਰੂਘਨ ਸਿਨਹਾ ਨੇ ਇੱਕੋ ਮਹੀਨੇ ਦੂਜੀ ਵਾਰ ਮੋਦੀ ਦੀ ਸ਼ਲਾਘਾ ਚ ਕਸੀਦੇ ਪੜ੍ਹੇ।

 

ਸ਼ਤਰੂਘਨ ਸਿਨਹਾ ਨੇ ਮੰਗਲਵਾਰ ਨੂੰ ਟਵੀਟ ਕੀਤਾ, 'ਤੁਸੀਂ ਫਰਾਂਸ ਚ ਜੀ7 ਚ ਦੁਵੱਲੀ ਗੱਲਬਾਤ ਨੂੰ ਬਹੁਤ ਚੰਗੇ ਢੰਗ ਨਾਲ ਤੋਰਿਆ। ਅਸੀਂ ਸਾਰੇ ਸਾਹ ਰੋਕ ਕੇ ਇਸ ਮੁਲਾਕਾਤ ਦਾ ਇੰਤਜ਼ਾਰ ਕਰ ਰਹੇ ਸੀ। ਤੁਹਾਡਾ ਅਮਰੀਕੀ ਰਾਸ਼ਟਰਪਤੀ ਨਾਲ ਤਾਲਮੇਲ ਤੇ ਗੱਲਬਾਤ ਬਹੁਤ ਵਧੀਆ ਸੀ, ਇਹ ਗੱਲ ਸਭ ਲਈ ਬਹੁਤ ਸਪੱਸ਼ਟ ਹੋ ਗਈ।

 

ਇਕ ਹੋਰ ਟਵੀਟ ਚ ਸ਼ਤਰੂਘਨ ਸਿਨਹਾ ਨੇ ਕਿਹਾ, "ਰਾਸ਼ਟਰਪਤੀ ਟਰੰਪ ਦੇ ਜਾਦੂ ਦੇ ਨਾਲ ਤੁਹਾਡੇ ਕਰਿਸ਼ਮੇ ਅਤੇ ਕੂਟਨੀਤੀ ਨੇ ਕਮਾਲ ਦਾ ਕੰਮ ਕੀਤਾ।" ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧ ਅੱਗੇ ਹੋਰ ਮਜ਼ਬੂਤ ​​ਹੋਣਗੇ। ਭਾਵੇਂ ਉਹ ਫਿਲਮ ਨਾ ਚਲੀ ਹੋਵੇ ਪਰ ਤੁਹਾਡਾ ਜਾਦੂ ਚੱਲ ਗਿਆ। ਭਾਰਤ-ਅਮਰੀਕੀ ਸਬੰਧਾਂ ਦੀ ਉਮਰ ਲੰਬੀ ਹੋਵੇ, ਲੰਬੀਆਂ ਹੋਣ ਟਰੰਪ-ਮੋਦੀ ਦੀਆਂ ਉਮਰਾਂ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਇਸ ਤੋਂ ਪਹਿਲਾਂ ਸ਼ਤਰੂਘਨ ਸਿਨਹਾ ਨੇ ਆਜ਼ਾਦੀ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੀ ਸ਼ਲਾਘਾ ਕੀਤੀ ਤੇ ਇਸ ਨੂੰ ਬਹੁਤ ਦਲੇਰ ਦੱਸਿਆ। ਸ਼ਤਰੂਘਨ ਸਿਨਹਾ ਨੇ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਸੁਤੰਤਰਤਾ ਦਿਵਸ ਭਾਸ਼ਣ ਸ਼ਾਨਦਾਰ ਸੀ ਤੇ ਦੇਸ਼ ਦੀਆਂ ਮਹੱਤਵਪੂਰਨ ਸਮੱਸਿਆਵਾਂ 'ਤੇ ਕੇਂਦ੍ਰਿਤ ਸੀ।

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shatrughan Sinha Praise For PM Modi After Trump Meet