ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਵ ਸੈਨਾ-ਭਾਜਪਾ ’ਚ ਵਧਿਆ ਵਿਵਾਦ, ਮੀਟਿੰਗ ਹੋਈ ਰੱਦ

ਮਹਾਰਾਸ਼ਟਰ ਵਿਚ ਅਗਲੀ ਸਰਕਾਰ ਬਣਨ ਨੂੰ ਲੈ ਕੇ ਭੰਬਲਭੂਸੇ ਦੇ ਹਾਲਾਤ ਹਨ ਜਦਕਿ ਭਾਜਪਾ ਅਤੇ ਇਸ ਦੀ ਸਹਿਯੋਗੀ ਸ਼ਿਵ ਸੈਨਾ ਵਿਚਾਲੇ ਨਾਰਾਜ਼ਗੀ ਵਧ ਰਹੀ ਹੈ। ਸ਼ਿਵ ਸੈਨਾ ਅਤੇ ਭਾਜਪਾ ਦਰਮਿਆਨ ਬੈਠਕ ਮੰਗਲਵਾਰ ਸ਼ਾਮ ਚਾਰ ਵਜੇ ਨਹੀਂ ਹੋ ਸਕੀ।

 

ਸ਼ਿਵ ਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਕਿਹਾ - ਬੀਜੇਪੀ ਅਤੇ ਸ਼ਿਵ ਸੈਨਾ ਦਰਮਿਆਨ ਅੱਜ ਮੁਲਾਕਾਤ ਚਾਰ ਵਜੇ ਹੋਣੀ ਸੀ। ਪਰ ਜੇ ਮੁੱਖ ਮੰਤਰੀ ਖ਼ੁਦ ਕਹਿੰਦੇ ਹਨ ਕਿ 50-50 ਦੇ ਫਾਰਮੂਲੇ 'ਤੇ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ ਤਾਂ ਫਿਰ ਕੀ ਗੱਲ ਹੋਵੇਗੀ? ਕਿਸ ਅਧਾਰ 'ਤੇ ਅਸੀਂ ਉਨ੍ਹਾਂ ਨਾਲ ਗੱਲ ਕਰਾਂਗੇ? ਇਸ ਲਈ ਉਧਵ ਠਾਕਰੇ ਨੇ ਅੱਜ ਦੀ ਮੁਲਾਕਾਤ ਨੂੰ ਰੱਦ ਕਰ ਦਿੱਤਾ ਹੈ।

 

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ਿਵ ਸੈਨਾ ਦੇ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ ਕਿ ਸਰਕਾਰ ਬਣਾਉਣ ਲਈ 50:50 ਫਾਰਮੂਲਾ ਤੈਅ ਕੀਤਾ ਗਿਆ ਸੀ।

 

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੰਗਲਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਨੂੰ ਅੰਤਮ ਰੂਪ ਦਿੱਤਾ ਗਿਆ ਸੀ ਤਾਂ ਸ਼ਿਵ ਸੈਨਾ ਨੂੰ ਢਾਈ ਸਾਲ ਮੁੱਖ ਮੰਤਰੀ ਦੇ ਅਹੁਦੇ ਦਾ ਵਾਅਦਾ ਨਹੀਂ ਕੀਤਾ ਗਿਆ ਸੀ।

 

ਭਾਜਪਾ ਅਤੇ ਸ਼ਿਵ ਸੈਨਾ ਵਿਚਾਲੇ ਸੂਬੇ ਦੀ ਅਗਲੀ ਸਰਕਾਰ ਨੂੰ ਲੈ ਕੇ ਸੱਤਾ ਨੂੰ ਲੈ ਕੇ ਚੱਲ ਰਹੀ ਤਕਰਾਰਬਾਜ਼ੀ ਵਿਚਾਲੇ ਫੜਨਵੀਸ ਨੇ ਕਿਹਾ ਕਿ ਉਹ ਅਗਲੇ ਪੰਜ ਸਾਲਾਂ ਲਈ ਉਹੀ ਮੁੱਖ ਮੰਤਰੀ ਬਣੇ ਰਹਿਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena-BJP meeting meeting cancelled Sankjay Raut says no meaning of meeting