ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਨਾਲ ਗਠਜੋੜ ਕਰਨ ’ਤੇ ਸ਼ਿਵ ਸੈਨਾ ਦੇ ਵੱਡੇ ਆਗੂ ਦਾ ਨਵਾਂ ਬਿਆਨ

ਮਹਾਰਾਸ਼ਟਰ ਦੀ ਸਿਆਸਤ ਦੇ ਲਿਹਾਜ਼ ਨਾਲ ਸ਼ਿਵ ਸੈਨਾ ਦੇ ਦਿੱਗਜ ਨੇਤਾ ਨੇ ਵੱਡਾ ਬਿਆਨ ਦੇ ਕੇ ਰਾਜਨੀਤਿਕ ਗਲਿਆਰਿਆਂ ਵਿੱਚ ਹਲਚਲ ਤੇਜ਼ ਕਰ ਦਿੱਤੀ ਹੈ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਮਨੋਹਰ ਜੋਸ਼ੀ ਨੇ ਮੰਗਲਵਾਰ ਨੂੰ ਕਿਹਾ ਕਿ ਨੇੜਲੇ ਭਵਿੱਖ ਚ ਉਨ੍ਹਾਂ ਦੀ ਪਾਰਟੀ ਅਤੇ ਭਾਜਪਾ ਮੁੜ ਇਕੱਠੇ ਹੋ ਸਕਦੇ ਹਨ।

 

 

ਮਨੋਹਰ ਜੋਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਢੁੱਕਵੇਂ ਸਮੇਂ ‘ਤੇ ਇਸ ਮੁੱਦੇ ‘ਤੇ ਫੈਸਲਾ ਲੈਣਗੇ। ਛੋਟੇ ਮਸਲਿਆਂ ਤੇ ਲੜਨ ਦੀ ਥਾਂ ਕੁਝ ਚੀਜ਼ਾਂ ਨੂੰ ਸਹਿਣ ਕਰਨਾ ਬਿਹਤਰ ਹੈ। ਉਹਨਾਂ ਮਸਲਿਆਂ ਨੂੰ ਸਾਂਝਾ ਕਰਨਾ ਚੰਗਾ ਹੈ ਜਿਸ ਬਾਰੇ ਤੁਸੀਂ ਮਜ਼ਬੂਤ ਮਹਿਸੂਸ ਕਰਦੇ ਹੋ। ਜੇ ਦੋਵੇਂ ਧਿਰਾਂ ਮਿਲ ਕੇ ਕੰਮ ਕਰਨਗੀਆਂ ਤਾਂ ਇਹ ਦੋਵਾਂ ਲਈ ਬਿਹਤਰ ਹੋਵੇਗਾ।”

 

ਮਨੋਹਰ ਜੋਸ਼ੀ ਨੇ ਕਿਹਾ, "ਅਜਿਹਾ ਨਹੀਂ ਹੈ ਕਿ ਸ਼ਿਵ ਸੈਨਾ ਕਦੇ ਵੀ ਭਾਜਪਾ ਨਾਲ ਨਹੀਂ ਜਾਏਗੀ। ਊਧਵ ਠਾਕਰੇ ਸਹੀ ਸਮੇਂ ਤੇ ਸਹੀ ਫੈਸਲਾ ਲੈਣਗੇ।”

 

ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਹਾਲ ਹੀ ਚ ਮੁੱਖ ਮੰਤਰੀ ਦੇ ਅਹੁਦੇ ‘ਤੇ ਸਹਿਮਤੀ ਨਾ ਹੋਣ ਕਾਰਨ ਦੋਵੇਂ ਧਿਰਾਂ ਵਿੱਚ ਫੁੱਟ ਪੈ ਗਈ ਸੀ। ਇਸ ਤੋਂ ਬਾਅਦ ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਨੇ ਮਿਲ ਕੇ ਮਹਾਰਾਸ਼ਟਰ ਚ ਸਰਕਾਰ ਬਣਾ ਲਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shiv Sena senior leader Manohar Joshi speaks on alliance with BJP