ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਿਵਪਾਲ ਯਾਦਵ ਨੇ ਕਿਹਾ, ਯੋਗੀ ਆਦਿੱਤਿਆਨਾਥ ਇਮਾਨਦਾਰ ਤੇ ਮਿਹਨਤੀ ਪਰ

ਉੱਤਰ ਪ੍ਰਦੇਸ਼ ਦੇ ਮੈਨਪੁਰੀ ਪੁੱਜੇ ਪ੍ਰਸਪਾ ਦੇ ਕੌਮੀ ਪ੍ਰਧਾਨ ਸ਼ਿਵਪਾਲ ਸਿੰਘ ਯਾਦਵ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਆਪਣੇ ਕਰਮਾਂ ਕਾਰਨ ਚੋਣਾਂ ਹਾਰੀ ਹੈ। ਸਪਾ ਦੇ ਕਰਮ ਚੰਗੇ ਹੁੰਦੇ ਤਾਂ ਚੋਣਾਂ ਨਾ ਹਾਰਦੀ। ਚੋਣਾਂ ਹਾਰਨ ਦਾ ਕਾਰਨ ਵੀ ਸਪਾ ਦੇ ਸਾਰੇ ਲੋਕ ਜਾਣਦੇ ਹਨ। ਕਿਸ ਕਾਰਨ ਚੋਣਾਂ ਚ ਸਪਾ ਹਾਰੀ, ਇਹ ਦੱਸਣ ਦੀ ਲੋੜ ਨਹੀਂ ਹੈ।

 

ਸ਼ਿਵਪਾਲ ਨੇ ਕਿਹਾ ਕਿ ਨੇਤਾਜੀ (ਮੁਲਾਇਮ ਸਿੰਘ ਯਾਦਵ) ਦੀ ਸਿਹਤ ਬਿਲਕੁਲ ਠੀਕ ਹੈ। ਨੇਤਾ ਜੀ ਦਾ ਪੂਰਾ ਆਸ਼ੀਵਾਦ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਉਪਰ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਯੋਗੀ ਇਮਾਨਦਾਰ ਅਤੇ ਮਿਹਨਤੀ ਹੈ ਪਰ ਉਨ੍ਹਾਂ ਦੇ ਨੌਕਰਸ਼ਾਹ ਉਨ੍ਹਾਂ ਦੇ ਕੰਟਰੋਲ ਚ ਨਹੀਂ ਹਨ।

 

ਉਨ੍ਹਾਂ ਕਿਹਾ ਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਮਿਹਨਤੀ ਤੇ ਇਮਾਨਦਾਰ ਹਨ ਪਰ ਅਫ਼ਸਰ ਤੇ ਮੁਲਾਜ਼ਮ ਉਨ੍ਹਾਂ ਦੀ ਮਿਹਨਤ ਤੇ ਪਾਣੀ ਫੇਰ ਰਰੇ ਹਨ। ਨੌਕਰਸ਼ਾਹੀ ਭ੍ਰਿਸ਼ਟਾਚਾਰ ਡੁੱਬੀ ਹੈ। ਸਰਕਾਰ ਦੇ ਮੰਤਰੀ ਵੀ ਭ੍ਰਿਸ਼ਟਾਚਾਰ ਚ ਸ਼ਾਮਲ ਹਨ। ਨੌਕਰਸ਼ਾਹਾਂ ਚ ਸੁਧਾਰ ਕਰਨ ਦੀ ਸਖਤ ਲੋੜ ਹੈ। ਮੁੱਖ ਮੰਤਰੀ ਸੁਧਾਰ ਕਰਨ ਨਹੀਂ ਤਾਂ ਜਨਤਾ ਸਰਕਾਰ ਅਤੇ ਨੌਕਰਸ਼ਾਹੀ ਨੂੰ ਸੁਧਾਰ ਦੇਵੇਗੀ।

 

ਸ਼ਿਵਪਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਸਪਾ ਨਾਲ ਗਠਜੋੜ ਹੋਵੇਗਾ ਜਾਂ ਨਹੀਂ ਇਸਦਾ ਫੈਸਲਾ ਪਾਰਟੀ ਦੇ ਬੋਰਡ ਨੂੰ ਕਰਨਾ ਹੈ। ਹਾਲੇ ਪਾਰਟੀ 2022 ਦਾ ਟੀਚਾ ਲੈ ਕੇ ਸੰਗਠਨ ਨੂੰ ਮਜ਼ਬੂਤ ਕਰਨ ਦੀ ਮੁਹਿੰਮ ਸ਼ੁਰੂ ਕਰ ਕਰਨ ਜਾ ਰਹੀ ਹੈ। ਸ਼ਿਵਪਾਲ ਨੇ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਇਕੱਠਿਆਂ ਹੋਣ ਦੀ ਹਮਾਇਤ ਕੀਤੀ ਤੇ ਇਸ ਨੂੰ ਦੇਸ਼ ਲਈ ਲਾਭਦਾਇਕ ਵੀ ਦਸਿਆ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shivpal Yadav said why Samajwadi Party defeat in Lok Sabha elections