ਸਮਾਜਵਾਦੀ ਸੈਕੂਲਰ ਮੋਰਚਾ ਦੇ ਕਨਵੀਨਰ ਸ਼ਿਵਪਾਲ ਸਿੰਘ ਯਾਦਵ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਤੋੇਂ ਬਿਨ੍ਹਾਂ ਕੇਂਦਰ ਤੇ ਉੱਤਰ ਪ੍ਰਦੇਸ਼ ਵਿੱਚ ਸਰਕਾਰ ਨਹੀਂ ਬਣ ਸਕੇਗੀ। ਮੇਰਾ ਮੋਰਚਾ ਰਾਜ ਵਿੱਚ ਇੱਕ ਲੋਕ ਸਭਾ ਸੀਟ ਤੋਂ ਇਲਾਵਾ ਬਾਕੀ ਸਾਰੀਆਂ ਸੀਟਾਂ 'ਤੇ ਚੋਣ ਲੜੇਗਾ। ਮੋਰਚਾ ਦੇ ਇੱਕ ਦਫਤਰ ਦਾ ਉਦਘਾਟਨ ਕਰਦੇ ਹੋਏ ਸ਼ਿਵਪਾਲ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦੀ ਵੋਟਬੈਂਕ ਖਿਸਕ ਗਿਆ ਹੈ। ਅਜਿਹੀ ਸਥਿਤੀ ਵਿੱਚ ਮੋਰਚੇ ਤੋਂ ਬਿਨਾਂ ਕੇਂਦਰ ਤੇ ਰਾਜ ਵਿੱਚ ਸਰਕਾਰ ਨਹੀਂ ਬਣ ਸਕਦੀ।
ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਨੋਟਬੰਦੀ, ਜੀ.ਐਸ.ਟੀ ਤੇ ਹੋਰ ਟੈਕਸਾਂ ਕਰਕੇ ਜਨਤਾ ਬਹੁਤ ਦੁਖੀ ਹੈ। ਸ਼ਿਵਪਾਲ ਨੇ ਕਿਹਾ ਕਿ ਦੇਸ਼ ਦੇ ਲੋਕ ਚੋਣਾਂ ਵਿੱਚ ਕੀਤੇ ਇੱਕ ਵੀ ਵਾਅਦੇ ਨੂੰ ਪੂਰਾ ਨਾ ਹੋਣ ਕਰਕੇ ਮੋਦਜੀ ਸਰਕਾਰ ਤੋਂ ਨਾਖੁਸ਼ ਹਨ. ਨਵੇਂ ਟੈਕਸਾਂ ਦਾ ਬੋਝ ਪਾਇਆ ਜਾ ਰਿਹਾ ਹੈ। ਜਨਤਾ ਵਿੱਚ ਹਲਚਲ ਹੋ ਰਹੀ ਹੈ ਅਤੇ ਇਸੇ ਤਰ੍ਹਾਂ ਮੋਰਚੇ ਨੇ ਲੋਕ ਵਿਰੋਧੀ ਨੀਤੀਆਂ ਖਿਲਾਫ ਲੜਾਈ ਸ਼ੁਰੂ ਕਰ ਦਿੱਤੀ ਹੈ। ਫਰੰਟ ਭਾਜਪਾ ਤੇ ਸੂਬਾ ਸਰਕਾਰ ਨਾਲ ਲੜਾਈ ਲੜ ਰਿਹਾ ਹੈ।
ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਵੱਡੇ ਭਰਾ ਮੁਲਾਇਮ ਸਿੰਘ ਯਾਦਵ ਨੂੰ ਮੋਰਚੇ ਦੇ ਬੈਨਰ ਹੇਠ ਚੋਣ ਲੜਨ ਦਾ ਸੱਦਾ ਦਿੱਤਾ ਹੈ। ਭਾਵੇਂ ਉਹ ਕਿਸੇ ਹੋਰ ਪਾਰਟੀ ਤੋਂ ਚੋਣ ਲੜੇ, ਫਿਰ ਵੀ ਉਨ੍ਹਾਂ ਨੂੰ ਮੋਰਚੇ ਵੱਲੋਂ ਖੁੱਲ੍ਹੀ ਹਮਾਇਤ ਮਿਲੇਗੀ। ਸਾਡੇ ਉਮੀਦਵਾਰ ਉਨ੍ਹਾਂ ਦੀ ਸੀਟ ਤੋੋਂ ਨਹੀਂ ਲੜਣਗੇ।