ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਨੂੰ ਖਹਿਰਾ ਨੇ ਦਿੱਤਾ ਆਪਣੇ ਨਾਲ ਜੁੜਨ ਦਾ ਸੱਦਾ

ਨਵਜੋਤ ਸਿੱਧੂ ਨੂੰ ਖਹਿਰਾ ਨੇ ਦਿੱਤਾ ਆਪਣੇ ਨਾਲ ਜੁੜਨ ਦਾ ਸੱਦਾ

ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਉੱਤੇ ਟਿੱਪਣੀ ਕਰਨ ਤੋਂ ਬਾਅਦ ਉਹ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਨਿਸ਼ਾਨੇ ਉੱਤੇ ਆ ਗਏ ਹਨ। ਕਈ ਕੈਬਨਿਟ ਮੰਤਰੀ ਤੇ ਕਾਂਗਰਸੀ ਵਿਧਾਇਕ ਸਿੱਧੂ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ। 

 

ਪਰ ਆਪ ਦੇ ਬਾਗ਼ੀ ਸੁਖਪਾਲ ਸਿੰਘ ਖਹਿਰਾ ਖੁੱਲ੍ਹ ਕੇ ਨਵਜੋਤ ਸਿੱਧੂ ਦੇ ਹੱਕ ਵਿੱਚ ਉਤਰ ਆਏ ਹਨ। ਖਹਿਰਾ ਦਾ ਕਹਿਣਾ ਹੈ ਕਿ ਸੱਤਾਧਾਰੀ ਪਾਰਟੀ ਸਿੱਧੂ ਨਾਲ ਸਹੀ ਤਰੀਕੇ ਨਾਲ ਪੇਸ ਨਹੀਂ ਆ ਰਹੀ ਹੈ. ਖਹਿਰਾ ਨੇ ਕਿਹਾ,'ਕੈਪਟਨ ਨੇ ਸ਼ੁਰੂ ਤੋਂ ਹੀ ਸਿੱਧੂ ਨੂੰ ਸਾਇਡ 'ਤੇ ਲਾਇਆ ਹੋਇਆ ਹੈ, ਮੈਨੂੰ ਨਹੀਂ ਪਤਾ ਕਿ ਉਹ ਕਿੰਨਾ ਕੁ ਸਮਾਂ ਇਸ ਤਰ੍ਹਾਂ ਕਰ ਸਕਣਗੇ। ਜੇ ਹਾਲਾਤ ਠੀਕ ਨਹੀਂ ਹੁੰਦੇ ਤਾਂ ਸਿੱਧੂ ਦਾ ਸਾਡੇ ਨਾਲ ਜੁੜਨ 'ਤੇ ਸਵਾਗਤ ਕੀਤਾ ਜਾਵੇਗਾ ਤੇ ਉਹ ਕਾਂਗਰਸ ਪਾਰਟੀ ਦੇ ਖ਼ਿਲਾਫ਼ ਇਨਸਾਫ਼ ਮਾਰਚ ਵਿੱਚ ਸਾਡੇ ਨਾਲ ਜੁੜ ਸਕਦੇ ਹਨ। 

 

ਸੁਖਪਾਲ ਖਹਿਰਾ ਨੂੰ ਪਿਛਲੇ ਮਹੀਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪਾਰਟੀ 'ਚੋਂ ਸਸਪੈਂਡ ਕਰ ਦਿੱਤਾ ਸੀ। ਹਾਲਾਂਕਿ ਇਹ ਚਰਚਾ ਪੂਰਾ ਜ਼ੋਰ ਫੜ ਚੁੱਕੀ ਹੈ ਕਿ ਖਹਿਰਾ, ਜਿਨ੍ਹਾਂ ਕੋਲ 7 ਵਿਧਾਇਕਾਂ ਦਾ ਸਮਰਥਨ ਹੈ, ਨੇ ਛੇਤੀ ਹੀ ਨਵੀਂ ਪਾਰਟੀ ਜਾ ਮੋਰਚਾ ਬਣਾਉਣ ਦਾ ਐਲਾਨ ਕਰਨ ਵਾਲੇ ਹਨ। ਪਰ ਅਜੇ ਵੀ ਇਹ ਸਾਰਾ ਕੁਝ ਕਰਨਾ ਆਸਾਨ ਨਹੀਂ ਹੈ। ਖ਼ਾਸ ਕਰਕੇ ਨਵੀਂ ਪਾਰਟੀ ਬਣਾਉਣ ਲਈ ਖਹਿਰਾ ਨੂੰ ਕਈ ਕਾਨੂੰਨੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

 

ਪਰ ਫਿਰ ਵੀ ਖਹਿਰਾ ਨੇ ਨਵਜੋਤ ਸਿੱਧੂ ਨੂੰ ਆਪਣੇ ਨਾਲ ਜੋੜਨ ਲਈ ਬਹੁਤ ਹੀ ਜ਼ਲਦਬਾਜ਼ੀ ਦਿਖਾਈ ਹੈ। ਨਵਜੋਤ ਸਿੱਧੂ ਪਿਛਲੇ ਸਾਲ ਭਾਰਤੀ ਜਨਤਾ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sidhu is welcome to participate in our Insaaf March against the Congress government says sukhpal khaira