ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਆਪਣੇ ਦਿੱਲੀ ਦੇ ਹਮਰੁਤਬਾ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦੇ ਹੋਏ ਐਤਵਾਰ ਨੂੰ ਕਿਹਾ ਕਿ ਕੁਝ ਲੋਕ ਪ੍ਰਚਾਰ ਚ ਰੁਚੀ ਰੱਖਦੇ ਹਨ। ਉਨ੍ਹਾਂ ਨੇ ਪਿਛਲੇ ਪੰਜ ਸਾਲਾਂ ਦੌਰਾਨ ਦਿੱਲੀ ਸਰਕਾਰ ਵੱਲੋਂ ਕੀਤੇ ਕੰਮਾਂ ਬਾਰੇ ਵੀ ਸਵਾਲ ਕੀਤੇ। ਜਨਸਭਾ ਚ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਐਲਜੇਪੀ ਨੇਤਾ ਚਿਰਾਗ ਪਾਸਵਾਨ ਵੀ ਮੌਜੂਦ ਸਨ।
ਜੇਡੀਯੂ ਮੁਖੀ ਕੁਮਾਰ 8 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਐਸ ਸੀ ਐਲ ਗੁਪਤਾ ਲਈ ਚੋਣ ਪ੍ਰਚਾਰ ਕਰਨ ਲਈ ਆਏ ਸਨ। ਗੁਪਤਾ ਦੱਖਣੀ ਦਿੱਲੀ ਦੀ ਸੰਗਮ ਵਿਹਾਰ ਵਿਧਾਨ ਸਭਾ ਸੀਟ ਤੋਂ ਉਮੀਦਵਾਰ ਹਨ।
ਕੇਜਰੀਵਾਲ ਦਾ ਨਾਮ ਲਏ ਬਿਨਾਂ ਨਿਤਿਸ਼ ਕੁਮਾਰ ਨੇ ਕਿਹਾ, “ਕੁਝ ਲੋਕ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਚ ਵਧੇਰੇ ਰੁਚੀ ਰੱਖਦੇ ਹਨ। ਅਸੀਂ ਅਜਿਹਾ ਨਹੀਂ ਕਰਦੇ। ਜਿਨ੍ਹਾਂ ਨੂੰ ਦਿੱਲੀ ਚ ਸ਼ਾਸਨ ਦਾ ਫ਼ਤਵਾ ਮਿਲਿਆ ਉਨ੍ਹਾਂ ਨੇ ਕੁਝ ਨਹੀਂ ਕੀਤਾ।"
ਜੇਡੀਯੂ ਅਤੇ ਲੋਕ ਜਨਸ਼ਕਤੀ ਪਾਰਟੀ ਦੇ ਗੱਠਜੋੜ ਚ ਭਾਜਪਾ ਦਿੱਲੀ ਚ ਵਿਧਾਨ ਸਭਾ ਚੋਣਾਂ ਲੜ ਰਹੀ ਹੈ। ਕੁਮਾਰ ਨੇ ਕਿਹਾ ਕਿ ਆਰਥਿਕ ਪੱਖੋਂ ਕਮਜ਼ੋਰ ਹੋਣ ਦੇ ਬਾਵਜੂਦ ਬਿਹਾਰ ਨੇ ਸਿੱਖਿਆ, ਬਿਜਲੀ, ਸਿਹਤ, ਸੜਕ ਤੇ ਆਵਾਜਾਈ ਦੇ ਬੁਨਿਆਦੀ ਢਾਂਚੇ ਦੇ ਖੇਤਰਾਂ ਚ ਬੇਮਿਸਾਲ ਕੰਮ ਕੀਤੇ ਹਨ।
दिल्ली: संगम विहार में भाजपा-जद(यू.) गठबंधन प्रत्याशी के समर्थन में रैली करते हुए बिहार सीएम नीतीश कुमार: मैं केंद्र सरकार को देश के आम लोगों के हित में, किसानों के हित में जो बजट लाया गया है उसके लिए बधाई देता हूं। https://t.co/T05Em2h3Sw
— ANI_HindiNews (@AHindinews) February 2, 2020
.