ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੀਆ ਗਾਂਧੀ ਦਾ ਮੋਦੀ ਸਰਕਾਰ ਨੂੰ ਮਿਹਣਾ, ਬਿਨ੍ਹਾਂ ਅੱਗ ਦੇ ਧੂੰਆਂ ਨਹੀਂ ਉਠਦਾ

ਕਾਂਗਰਸ ਸੰਸਦੀ ਦਲ ਦੀ ਆਗੁ ਸੋਨੀਆ ਗਾਂਧੀ ਨੇ ਕਿਹਾ ਕਿ ਕਾਂਗਰਸ ਸਦਨ ਤੋਂ ਲੈ ਕੇ ਸੜਕ ਤਕ ਲੋਕਾਂ ਲਈ ਸੰਘਰਸ਼ ਕਰੇਗੀ। ਉਨ੍ਹਾਂ ਨੇ ਬਿਨ੍ਹਾਂ ਨਾਂ ਲਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਚ ਕੁਝ ਲੋਕ ਹੱਦ ਤੋਂ ਬਾਹਰ ਵਤੀਰਾ ਕਰਦੇ ਰਹੇ। ਅਜਿਹੇ ਲੋਕ ਨਹੀਂ ਜਾਣਦੇ ਕਿ ਸੱਤਾ ਹਮੇਸ਼ਾ ਕਿਸੇ ਦੀ ਨਹੀਂ ਰਹਿੰਦੀ।

 

ਉਨ੍ਹਾਂ ਅੱਗੇ ਕਿਹਾ ਕਿ ਜ਼ਰੂਰੀ ਗੱਲ ਇਹ ਹੈ ਕਿ ਸਿਹਤਮੰਦ ਰਵਾਇਤਾਂ ਅਤੇ ਨੈਤਿਕਤਾ ਜਿਊਂਦੀ ਰੱਖੀ ਜਾਣ। ਨਹਿਰੂ-ਗਾਂਧੀ ਪਰਿਵਾਰ ਨੇ ਦੇਸ਼ ਲਈ ਤਿਆਗ ਅਤੇ ਕੁਰਬਾਨੀਆਂ ਦਿੱਤੀਆਂ ਹਨ।

 

ਰਾਏਬਰੇਲੀ ਦੇ ਲੋਕਾਂ ਅਤੇ ਵਰਕਰਾਂ ਦਾ ਧੰਨਵਾਦ ਪ੍ਰਗਟਾਉਣ ਲਈ ਬੁੱਧਵਾਰ ਨੂੰ ਇਥੇ ਭੂਏਮਊ ਗੈਸਟ ਹਾਊਸ ਚ ਕਰਵਾਈ ਸਪਾ ਚ ਇਕ ਵਰਕਰ ਦੁਆਰਾ ਈਵੀਐਮ ਚ ਛੇੜਛਾੜ ਦਾ ਮੁੱਦਾ ਚੁੱਕੇ ਜਾਣ ਤੇ ਸੋਨੀਆ ਗਾਂਧੀ ਨੇ ਕਿਹਾ ਕਿ ਸਭ ਲੋਕ ਜਾਣਦੇ ਹਨ ਕਿ ਲੋਕ ਸਭਾ ਚ ਇਹ ਸਿਹਤਮੰਦ ਜਨਾਦੇਸ਼ ਨਹੀਂ ਹੈ। ਬਿਨ੍ਹਾਂ ਅੱਗ ਦੇ ਧੂੰਆਂ ਨਹੀਂ ਉਠਦਾ। ਇਸਦੀ ਜਾਂਚ ਹੋਣੀ ਚਾਹੀਦੀ ਹੈ। ਇਸ ਮੁੱਦੇ ਤੇ ਵੀ ਦੇਸ਼ ਚ ਆਮ ਸਲਾਹ ਬਣਾਉਣ ਲਈ ਲੋਕਾਂ ਨੂੰ ਤਿਆਰ ਕਰਨਾ ਹੋਵੇਗਾ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sonia Gandhi Attacks PM Modi on Raebareli Visit Uttar Pradesh