ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਪ ਨਾਲ ਸੁਲ੍ਹਾ ਕਰਨ ਨੂੰ ਤਿਆਰ ਹੋਏ ਸੁੱਚਾ ਸਿੰਘ ਛੋਟੇਪੁਰ.....

ਸੁੱਚਾ ਸਿੰਘ ਛੋਟੇਪੁਰ

ਧੜੇਬੰਦੀ ਦੀ ਸ਼ਿਕਾਰ ਆਮ ਆਦਮੀ ਪਾਰਟੀ (ਆਪ) ਪੰਜਾਬ ਇਕਾਈ ਨੇ ਸਾਬਕਾ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਮਨਾਉਣ ਵਿੱਚ ਪੂਰਾ ਜ਼ੋਰ ਲਾ ਦਿੱਤਾ ਹੈ. ਨਾਲ ਹੀ ਪਾਰਟੀ ਆਪ ਪੰਜਾਬ ਦੇ ਸਾਬਕਾ ਲੀਡਰਾਂ ਅਤੇ ਬਾਗੀਆਂ ਦੇ ਨਾਲ ਸੁਲ੍ਹਾ ਕਰਨ ਦੀ ਕੋਸ਼ਿਸ਼ ਵੀ ਕਰ ਰਹੀ ਹੈ।

 

ਸੂਬੇ ਦੇ ਸਹਿ-ਪ੍ਰਧਾਨ ਬਲਬੀਰ ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਤੇ ਤਲਵੰਡੀ ਸਾਬੋ ਵਿਧਾਇਕ ਬਲਜਿੰਦਰ ਕੌਰ ਨੇ  ਪਾਰਟੀ ਤੋਂ ਬਰਖਾਸਤ ਕੀਤੇ ਗਏ ਅਪਣਾ ਪੰਜਾਬ ਪਾਰਟੀ ਮੁਖੀ ਛੋਟੇਪੁਰ ਦੀ ਪਾਰਟੀ ਵਿੱਚ ਵਾਪਸੀ ਲਈ ਪੂਰਾ ਵਾਹ ਲਾਇਆ ਹੋਇਆ ਹੈ। ਇਹ ਸਾਰੇ ਲੀਡਰ ਉਨ੍ਹਾਂ ਨੂੰ ਮਿਲ ਕੇ ਵੀ ਆ ਚੁੱਕੇ ਹਨ।

 

ਇਨ੍ਹਾਂ ਨੇਤਾਵਾਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪ੍ਰਤੀਨਿਧ ਵਜੋਂ 45 ਮਿੰਟਾਂ ਤੱਕ ਛੋਟੇਪੁਰ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਵਾਪਸ ਆ ਜਾਣ। ਪਰ ਛੋਚੇਪੁਰ ਦਾ ਕਹਿਣਾ ਸੀ ਕਿ ਪਾਰਟੀ ਨੇ ਉਨ੍ਹਾਂ ਨਾਲ ਜੋ ਕੁਝ ਕੀਤਾ ਹੈ ਉਹ ਉਸ ਨੂੰ ਭੁੱਲ ਨਹੀਂ ਸਕਦੇ।

 

ਹੁਣ ਚੀਮਾ ਅਤੇ ਬਲਬੀਰ ਸਿੰਘ ਨੇ ਮੀਟਿੰਗ ਨੂੰ ਸਫਲ ਕਰਾਰ ਦਿੱਤਾ ਹੈ।

 

20 ਪਾਰਟੀ ਦੇ 8 ਵਿਧਾਇਕਾਂ ਨੇ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਦੇ ਵਿਰੁੱਧ ਬਗਾਵਤ ਕੀਤੀ ਹੋਈ ਹੈ ਅਤੇ ਰਾਜ ਵਿਚ ਪਾਰਟੀ ਨੂੰ ਚਲਾਉਣ ਲਈ  'ਖ਼ੁਦਮੁਖਿਆਰਹੀ' ਦੀ ਜ਼ਿੱਦ ਫੜੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਛੋਟੇਪੁਰ ਦੇ ਤੇਵਰ ਨਰਮ ਨਜ਼ਰ ਆ ਰਹੇ ਨੇ ਪਰ ਉਹ ਲਗਾਤਾਰ ਇੱਕ ਹੀ ਮੰਗ ਕਰ ਹਹੇ ਹਨ ਕਿ ਜੇ ਪਾਰਟੀ ਉਨ੍ਹਾਂ ਨਾਲ ਕੀਤੇ ਗਏ ਧੱਕੇ ਬਾਰੇ ਪਛਤਾਵਾ ਜਤਾਉਣ ਲਈ ਤਿਆਰ ਹੈ ਤਾਂ ਮੈਂ ਵਾਪਸ ਪਾਰਟੀ ਵਿੱਚ ਆ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sucha singh chotepur may rejoin aam aadmi party again