ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਬੀਰ ਬਾਦਲ ਤੇ ਸੁਖਪਾਲ ਖਹਿਰਾ ਵਿਚਾਲੇ 'ਬੰਬ ਬੰਦੇ' ਦੀ ਲੜਾਈ

ਸੁਖਬੀਰ ਬਾਦਲ ਤੇ ਸੁਖਪਾਲ ਖਹਿਰਾ

ਸ੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਸਿੰਘ ਖਹਿਰਾ ਇੱਕ-ਦੂਜੇ 'ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਪਿਛਲੇ ਸ਼ੁੱਕਰਵਾਰ ਨੂੰ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਦੇ ਬਾਗ਼ੀ ਨੇਤਾ ਸੁਖਪਾਲ ਖਹਿਰਾ ਨੇ ਸੁਖਬੀਰ ਬਾਦਲ ਨੂੰ 'ਫ਼ਿਊਜ਼ ਬੰਬ' ਦੱਸਿਆ।

 

ਖਹਿਰਾ ਨੇ ਕਿਹਾ ਕਿ ਤੁਸੀਂ ਕਦੋਂ ਤੋਂ ਸੁਖਬੀਰ ਬਾਦਲ ਨੂੰ ਸੀਰੀਅਸ ਲੈਣਾ ਸ਼ੁਰੂ ਕਰਤਾ? ਉਹ ਤਾਂ ਠੁੱਸ ਹੋਇਆ ਅਨਾਰ ਹੈ।


ਦੋ ਵਾਰ ਭੁੱਲਥ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੁਖਬੀਰ ਬਾਦਲ ਨੇ ਪਿਛਲੇ ਦਿਨੀਂ 'ਹਿਊਮਨ ਬੰਬ' ਕਿਹਾ ਸੀ। ਸੁਖਬੀਰ ਕਈ ਵਾਰ ਆਪਣੇ ਵਿਰੋਧੀਆਂ ਨੂੰ 'ਮਨੁੱਖੀ ਬੰਬ ਕਹਿੰਦੇ ਆਏ ਹਨ। ਉਨ੍ਹਾਂ ਨੇ ਇਸ ਤੋਂ ਪਹਿਲਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਮਨੁੱਖੀ ਬੰਬ ਦੱਸਿਆ ਸੀ।

 

ਸ਼ੋਸਲ ਮੀਡੀਆ ਉੱਤੇ ਵੀ ਲੋਕਾਂ ਨੇ ਇਨ੍ਹਾਂ ਬਿਆਨਾਂ ਦੇ ਮਜ਼ੇ ਲਏ। ਕਈਆਂ ਨੇ ਲਿਖਿਆ ਕਿ ਸੁਖਬੀਰ ਬਾਦਲ ਨੇ ਤਾਂ ਖਹਿਰਾ ਨੂੰ 'ਹਿਊਮਨ ਬੰਬ ਮਤਲਬ ਕਿ 'ਬੰਬ ਬੰਦਾ' ਕਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir and Khaira exchange bomb barbs over each other