ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁਕਤਸਰ ਦੇ 'ਮਰਾੜ' ਦੀ ਰਾਜਨੀਤੀ ਸਮਝ ਤੋਂ ਬਾਹਰ

ਸੁਖਦਰਸ਼ਨ ਸਿੰਘ ਮਰਾੜ

ਸ਼੍ਰੀ ਮੁਕਤਸਰ ਸਾਹਿਬ ਦੇ ਸਾਬਕਾ ਐੱਮਐੱਲਏ ਸੁਖਦਰਸ਼ਨ ਸਿੰਘ ਮਰਾੜ ਨੇ ਸਾਰਿਆਂ ਨੂੰ ਚੱਕਰਾਂ 'ਚ ਪਾ ਰੱਖਿਆ। ਮਰਾੜ ਨੇ 2002 ਵਿਧਾਨਸਭਾ ਚੋਣਾਂ ਦੌਰਾਨ ਆਜ਼ਾਦ ਉੱਤਰ ਕੇ ਕਾਂਗਰਸ ਦੇ ਵੱਡੇ ਨੇਤਾ ਤੇ ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਹਰਚਰਨ ਸਿੰਘ ਬਰਾੜ  ਨੂੰ ਮਾਤ ਦਿੱਤੀ ਸੀ। ਪਰ ਉਹ 2007 ਦੀਆਂ ਵਿਧਾਨਸਭਾ ਚੋਣਾਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਲੜੇ ਸਨ। 

 

2017 ਵਿਧਾਨਸਭਾ ਚੋਣਾਂ ਦੌਰਾਨ ਇੱਕ ਵਾਰ ਫਿਰ ਉਹ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਮੈਦਾਨ 'ਚ ਉੱਤਰੇ। ਕੁਝ ਮਹੀਨੇ ਪਹਿਲਾ ਹੋਇਆ ਐਮਸੀਡੀ ਦੀਆਂ ਚੋਣਾਂ ਵਿੱਚ ਉਹ ਕਾਂਗਰਸੀ ਆਗੂਆਂ ਨਾਲ ਵਿਖਾਏ ਦਿੱਤੇ।

 

ਸੁਖਦਰਸ਼ਨ ਸਿੰਘ ਮਰਾੜ

 

ਸਾਬਕਾ ਵਿਧਾਇਕ ਮਰਾਰ ਪਿਛਲੇ ਹਫ਼ਤੇ ਸਾਬਕਾ ਕਾਂਗਰਸੀ ਨੇਤਾ ਜਗਮੀਤ ਬਰਾੜ ਦੇ ਨਾਲ ਨਜ਼ਰ ਆਏ ਜਦੋਂ ਜਗਮੀਤ ਬਰਾੜ ਨੇ 'ਮੁਕਤੀ ਯਾਤਰਾ' ਦੀ ਸ਼ੁਰੂਆਤ ਕੀਤੀ। ਮਰਾੜ ਆਖਿਰ ਕਿੱਦਰ ਦੀ ਯਾਤਰਾ ਕਰ ਰਹੇ ਨੇ ਇਹ ਕਿਸੇ ਨੂੰ ਵੀ ਚੰਗੀ ਤਰ੍ਹਾਂ ਨਾਲ ਸਮਝ ਨਹੀਂ ਆ ਰਿਹਾ। ਇੱਥੋਂ ਤੱਕ ਕੀ ਉਨ੍ਹਾਂ ਦਾ ਅਗਲਾ ਕਦਮ ਕੀ ਹੋਵੇਗਾ ਇਸ ਬਾਰੇ ਵੀ ਕੋਈ ਅੰਦਾਜ਼ਾ ਤੱਕ ਨਹੀਂ ਲਗਾ ਸਕਦਾ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Sukhdarshan Mrar keeps everyone guessing about his move