ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਪਾਲ ਖਹਿਰਾ ਨੇ ਕੀਤਾ ਭਗਵੰਤ ਮਾਨ 'ਤੇ ਵੱਡਾ ਸਿਆਸੀ ਹਮਲਾ

ਸੁਖਪਾਲ ਖਹਿਰਾ ਨੇ ਕੀਤਾ ਭਗਵੰਤ ਮਾਨ 'ਤੇ ਵੱਡਾ ਸਿਆਸੀ ਹਮਲਾ

ਅੱਜ ਪ੍ਰੈੱਸ ਕਾਨਫਰੰਸ ਕਰਕੇ ਆਮ ਆਦਮੀ ਪਾਰਟੀ ਨੇਤਾ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ 7 ਅਕਤੂਬਰ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਸੀ. ਪਰ ਇਹ ਐਲਾਨ ਆਪ ਨਾਲੋਂ ਬਾਗ਼ੀ ਚੱਲ ਰਹੇ ਸੁਖਪਾਲ ਖਹਿਰਾ ਨੂੰ ਪਸੰਦ ਨਹੀਂ ਆਇਆ.

 

ਸੁਖਪਾਲ ਖਹਿਰਾ ਨੇ ਭਗਵੰਤ  ਮਾਨ ਉੱਤੇ ਇਸ ਨੂੰ ਲੈ ਕੇ ਹਮਲਾ ਵੀ ਕੀਤਾ ਹੈ. ਖਹਿਰਾ ਨੇ ਟਵੀਟਰ ਉੱਤੇ ਲਿਖਿਆ ਕਿ ਭਗਵੰਤ ਮਾਨ ਦੇ ਸ਼ਰਾਰਤੀ ਤੇ ਬੇਈਮਾਨੀ ਭਰੇ ਫੈਸਲੇ ਕਰਕੇ ਮੈਨੂੰ ਬਹੁਤ ਦੁੱਖ ਹੋਇਆ ਹੈ. ਖਹਿਰਾ ਦਾ ਮੰਨਣਾ ਹੈ ਕਿ ਭਗਵੰਤ ਮਾਨ ਇਹ ਸਭ ਕੋਟਕਪੁਰਾ ਮਾਰਚ ਤੋਂ ਲੋਕਾਂ ਦਾ ਧਿਆਨ ਭਟਕਾਉਣ ਤੇ ਕਗਾਂਗਰਸ, ਅਕਾਲੀ ਦਲ ਨੂੰ ਮਦਦ ਕਰਨ ਲਈ ਕਰ ਰਹੇ ਹਨ.

 

 

ਭਗਵੰਤ ਮਾਨ ਨੇ ਕਿਹਾ ਸੀ ਕਿ ਪਾਰਟੀ ਨੇ 7 ਤਾਰੀਖ ਨੂੰ ਮੁੱਖਮੰਤਰੀ ਕੈਪਟਨ ਦੇ ਘਰ ਦੇ ਬਾਹਰ ਇੱਕ ਦਿਨ ਦੀ ਭੁੱਖ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ. 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sukhpal khaira attacks bhagwant maan over 7th october dharna