ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਨ ਦੇ ਗੜ੍ਹ ਸੰਗਰੂਰ 'ਚ ਖਹਿਰਾ ਦਾ ਮਾਰਚ ਸਾਬਤ ਹੋਇਆ ਫੁੱਸ ਪਟਾਕਾ

ਮਾਨ ਦੇ ਗੜ੍ਹ ਸੰਗਰੂਰ 'ਚ ਖਹਿਰਾ ਦਾ ਮਾਰਚ ਸਾਬਤ ਹੋਇਆ ਫੁੱਸ ਪਟਾਕਾ

1 / 2ਮਾਨ ਦੇ ਗੜ੍ਹ ਸੰਗਰੂਰ 'ਚ ਖਹਿਰਾ ਦਾ ਮਾਰਚ ਸਾਬਤ ਹੋਇਆ ਫੁੱਸ ਪਟਾਕਾ

ਮਾਨ ਦੇ ਗੜ੍ਹ ਸੰਗਰੂਰ 'ਚ ਖਹਿਰਾ ਦਾ ਫ਼ਲਾਪ ਸ਼ੋਅ, ਨਹੀਂ ਜੁਟੇ ਲੋਕ

2 / 2ਮਾਨ ਦੇ ਗੜ੍ਹ ਸੰਗਰੂਰ 'ਚ ਖਹਿਰਾ ਦਾ ਫ਼ਲਾਪ ਸ਼ੋਅ, ਨਹੀਂ ਜੁਟੇ ਲੋਕ

PreviousNext

ਵੀਰਵਾਰ ਨੂੰ ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ  ਸਿਮਰਜੀਤ ਸਿੰਘ ਬੈਂਸ ਤੇ ਆਪ ਦੇ ਬਾਗ਼ੀ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਸਮੇਤ ਸੁਖਪਾਲ ਖਹਿਰਾ ਦਾ ਇਨਸਾਫ ਮਾਰਚ ਸੰਗਰੂਰ ਜ਼ਿਲ੍ਹੇ ਵਿੱਚ ਪਹੁੰਚ ਗਿਆ ਹੈ।

 

ਮਾਰਚ ਸਵੇਰੇ 10:30 ਵਜੇ ਮਸਤੂਆਨਾ ਸਾਹਿਬ ਤੋਂ ਸ਼ੁਰੂ ਹੋਇਆ, ਜਿਸ ਵਿੱਚ ਮੁਸ਼ਕਿਲ ਨਾਲ ਸੌ ਦੇ ਲਗਭਗ ਲੋਕ ਸਨ,ਪਹਿਲਾਂ ਬਡਰੁੱਖਾਂ ਪਿੰਡ ਪਹੁੰਚਿਆ ਤੇ ਫਿਰ ਸੰਗਰੂਰ ਸ਼ਹਿਰ ਵੱਲ ਗਿਆ। ਇਸ ਤੋਂ ਇਲਾਵਾ, ਇਹ ਮਾਰਚ ਮੰਗਵਾਲ, ਭਿੰਡਰਾਂ ਵਿਖੇ ਗਿਆ ਅਤ ਪਿੰਡ ਘਾਬਦਾਂ ਵਿਖੇ ਸਮਾਪਤ ਹੋਇਆ। ਹਾਲਾਂਕਿ, ਕੁਝ ਸਥਾਨਾਂ 'ਤੇ ਨਿਵਾਸੀਆਂ ਨੇ ਮਾਰਚ ਵਿਚ ਹਿੱਸਾ ਲਿਆ ਤੇ ਇਸਨੂੰ ਮਜ਼ਬੂਤ ​​ਕੀਤਾ।

 

ਬਹਾਦਰਪੁਰ ਪਿੰਡ ਤੋਂ ਗੋਲਡੀ ਸਿੰਘ ਨੇ ਕਿਹਾ, "ਭਾਵੇਂ ਲੋਕ ਘੱਟ ਗਿਣਤੀ ਵਿੱਚ ਹਨ, ਪਰ ਸਾਰੇ ਈਮਾਨਦਾਰ ਹਨ ਤੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ।" ਗੋਲਡੀ ਨੇ ਆਪਣੇ ਦੋ ਦੋਸਤਾਂ ਨਾਲ ਬਡਰੁੱਖਾਂ ਤੱਕ ਮਾਰਚ ਕੀਤਾ।

 

ਸੰਗਰੂਰ ਦੇ ਦੁੱਗਨ ਪਿੰਡ ਦੇ 76 ਸਾਲਾ ਮੇਵਾ ਸਿੰਘ 8 ਦਸੰਬਰ ਨੂੰ ਤਲਵੰਡੀ ਸਾਬੋ ਵਿਖੇ ਇੰਸਾਫ ਮਾਰਚ 'ਚ ਸ਼ਾਮਲ ਹੋਏ ਤੇ ਛੇਵੇਂ ਦਿਨ ਵੀ ਮਾਰਚ ਵਿੱਚ ਹਨ। ਉਹ ਬੋਲੇ, ਮੈਂ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਵਚਨਬੱਧ ਮੈਂਬਰ ਸੀ, ਪਰ ਹੁਣ ਮੈਂ ਆਸ ਕਰਦਾ ਹਾਂ ਕਿ ਇਹ ਸਮੂਹ ਬੇਇਨਸਾਫ਼ੀ ਤੇ ਰਵਾਇਤੀ ਪਾਰਟੀਆਂ ਨੂੰ ਹਰਾਏਗਾ।"

 

ਇਸ ਦੌਰਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਇਨਸਾਫ ਮਾਰਚ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। "ਸੈਂਕੜੇ ਲੋਕ ਇਸ ਮਾਰਚ ਵਿੱਚ ਸ਼ਾਮਲ ਹੋ ਰਹੇ ਹਨ। ਉਹ ਕਾਂਗਰਸ ਦੇ ਸ਼ਾਸਨ ਤੋਂ ਅਸੰਤੁਸ਼ਟ ਹਨ ਤੇ ਬਦਲਾਅ ਚਾਹੁੰਦੇ ਹਨ। "

 

ਖਹਿਰਾ ਨੇ ਕਿਹਾ ਕਿ ਅਸੀਂ ਬਾਕੀ ਅਕਾਲੀਆਂ ਨੂੰ ਜਨਰਲ ਜੱਜ ਜੇ.ਜੇ. ਸਿੰਘ ਦੀ ਤਰ੍ਹਾਂ ਅਸਤੀਫਾ ਦੇਣ ਦੀ ਅਪੀਲ ਕਰਦੇ ਹਾਂ ਤੇ ਉਨ੍ਹਾਂ ਨੂੰ ਪੰਜਾਬ ਲਈ ਲੜਨਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sukhpal khaira fails to show strength at Mann home turf