ਆਮ ਆਦਮੀ ਪਾਰਟੀ ਤੋਂ ਸਸਪੈਂਡ ਕੀਤੇ ਗਏ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਾਰਿਆਂ ਨੂੰ ਉਦੋਂ ਹੈਰਾਨ ਕਰ ਦਿੱਤਾ ਜਦੋਂ ਉਹ ਲਗਭਗ ਇੱਕ ਹਫਤੇ ਲਈ ਸੋਸ਼ਲ ਮੀਡੀਆ ਉੱਤੇ ਚੁੱਪ ਰਹੇ।
ਸੋਸ਼ਲ ਮੀਡੀਆ ਸਟਾਰ ਖਹਿਰਾ ਨੇ ਨਾ ਤਾਂ ਟਵਿੱਟਰ ਉੱਤੇ ਕੋਈ ਟਵੀਟ ਕੀਤਾ ਤੇ ਪੰਜ ਦਿਨਾਂ ਲਈ ਫੇਸਬੁੱਕ ਲਾਈਵ ਤੱਕ ਵੀ ਨਹੀਂ ਕੀਤਾ। ਇਹ ਸਾਰਾ ਕੁਝ ਭੁਲੱਥ ਵਿਧਾਇਕ ਤੇ ਉਨ੍ਹਾਂ ਦੇ ਸਾਥੀ ਵਿਧਾਇਕ ਕੰਵਰ ਸੰਧੂ ਨੂੰ 'ਆਪ ਪਾਰਟੀ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ' ਕਰਕੇ ਬਾਹਰ ਕੱਢਣ ਤੋਂ ਬਾਅਦ ਹੋਇਆ। ਪਰ ਸੋਸ਼ਲ ਮੀਡੀਆ 'ਤੇ ਖਹਿਰਾ ਦੀ ਅਚਾਨਕ ਚੁੱਪੀ ਸਿਆਸੀ ਸਰਕਲਾਂ 'ਚ ਚਰਚਾ ਦਾ ਵਿਸ਼ਾ ਬਣ ਗਈ।
ਖਹਿਰਾ ਨੇ ਫਿਰ ਤਕੜੀ ਵਾਪਸੀ ਕੀਤੀ. ਉਨ੍ਹਾਂ ਨੇ ਟਵਿੱਟਰ ਉੱਤੇ 20 ਵਿੱਚੋਂ ਅੱਠ ਵਿਧਾਇਕਾਂ ਦੀ ਫੋਟੋ ਪਾਈ ਤੇ ਦਿੱਲੀ ਗਰੁੱਪ ਦੇ ਉਨ੍ਹਾਂ ਦਾਅਵਿਆਂ ਨੂੰ ਬੇਬੁਨਿਆਦ ਦੱਸਿਆ ਕਿ ਸੱਤ ਵਿਧਾਇਕ ਪਾਰਟੀ ਦੇ ਸੰਪਰਕ ਵਿਚ ਸਨ।
ਖਹਿਰਾ ਨੇ ਲਿਖਿਆ "ਆਸ ਕਰਦੇ ਹਾਂ ਕਿ ਇਹ ਤਸਵੀਰ ਅਜਿਹੇ ਝੂਠਾਂ ਦੇ ਜਵਾਬ ਲਈ ਸਹੀ ਹੈ।" ਸ਼ੋਸਲ ਮੀਡੀਆ ਉੱਤੇ ਖਹਿਰਾ ਦੀ ਚੁੱਪੀ ਭਾਵੇਂ ਯੋਜਨਾਬੱਧ ਹੋਵੇ। ਪਰ ਇਕ ਗੱਲ ਤਾਂ ਸਪਸ਼ਟ ਹੈ ਕਿ ਖਹਿਰਾ ਇਨ੍ਹਾਂ ਪਲੇਟਫਾਰਮਾਂ ਤੋਂ ਜ਼ਿਆਦਾ ਸਮੇਂ ਤੱਕ ਦੂਰ ਨਹੀਂ ਰਹਿ ਸਕਦੇ। ਕਿਉਂਕਿ ਸ਼ੋਸਲ ਮੀਡੀਆ ਉੱਤੇ ਹੀ ਤਾਂ ਉਹ ਜ਼ਿਆਦਾ ਪ੍ਰਸਿੱਧ ਹਨ।