ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਦੀਆਂ ਤਾਰੀਫ਼ਾਂ ਕਰਨ ਦੇ ਚੱਕਰ 'ਚ ਆਪਣਾ ਕਿਹਾ ਹੀ ਭੁੱਲੇ ਸੁਰਜੇਵਾਲਾ

ਰਾਹੁਲ ਗਾਂਧੀ ਦੀਆਂ ਤਾਰੀਫ਼ਾਂ ਕਰਨ ਦੇ ਚੱਕਰ 'ਚ ਆਪਣਾ ਕਿਹਾ ਹੀ ਭੁੱਲੇ ਸੁਰਜੇਵਾਲਾ

ਕਾਂਗਰਸੀ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪਿਛਲੇ ਹਫ਼ਤੇ ਚੰਡੀਗੜ੍ਹ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਰੱਖੀ. ਮਕਸਦ ਸੀ ਵਿਵਾਦਾਂ ਵਿੱਚ ਘਿਰੀ ਰਾਫ਼ੇਲ ਡੀਲ ਉੱਤੇ ਬੋਲਣਾ।

 

ਹਰਿਆਣਾ ਦੇ ਕੈਥਲ ਤੋਂ ਐੱਮਐੱਲਏ ਸਾਬ੍ਹ ਨੇ ਕਾਨਫ਼ਰੰਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਇੱਕ ਨਿਯਮ ਬਣਾ ਦਿੱਤਾ ਸਾਰੇ ਅਖਬਾਰਾਂ ਦੇ ਪੱਤਰਕਾਰ ਸਿਰਫ਼ ਤੇ ਸਿਰਫ਼ ਇਸੇ ਮੁੱਦੇ ਉੱਤੇ ਸਵਾਲ ਪੁੱਛ ਸਕਦੇ ਨੇ ਤੇ ਪੂਰੀ ਗੱਲਬਾਤ ਵੀ ਇਸੇ ਮੁੱਦੇ ਉੱਤੇ ਹੋਵੇਗੀ।

 

ਪਰ ਉਹ ਆਪਣਾ ਬਣਾਇਆ ਸਖਤ ਨਿਯਮ ਕੁਝ ਦੇਰ ਬਾਅਦ ਹੀ ਭੁੱਲ ਹੀ ਗਏ। ਇੱਕ ਪੱਤਰਕਾਰ ਨੇ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਕੈਲਾਸ਼ ਮਾਮਸਰੋਵਰ ਯਾਤਰਾ ਬਾਰੇ ਸਵਾਲ ਕਰ ਲਿਆ। ਫੇਰ ਕੀ ਸੀ ਸੁਰਜੇਵਾਲਾ ਨੇ ਗਾਂਧੀ ਪਰਿਵਾਰ ਦੇ ਚਿਰਾਗ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹਣੇ ਸ਼ੁਰੂ ਕਰ ਦਿੱਤੇ।ਉਹ ਇੱਕ ਵਾਰ ਸ਼ੁਰੂ ਹੋਏ ਤੇ ਫਿਰ ਲਗਾਤਾਰ ਰਾਹੁਲ ਗਾਂਧੀ ਦੀ ਤਾਰੀਫ਼ ਹੀ ਕਰਦੇ ਚਲੇ ਗਏ। 

 

ਸ਼ਾਇਦ ਉਨ੍ਹਾਂ ਨੇ ਆਪਣੇ ਹੀ ਬਣਾਏ ਨਿਯਮ ਨੂਮ ਚਲਾ ਕੇ ਪਰ੍ਹੇ ਮਾਰਿਆ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Surjewala all praises for Rahul throwing away the rules set by him