ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

14 ਦਸੰਬਰ ਨੂੰ ਟਕਸਾਲੀ ਅਕਾਲੀ ਬਾਬੇ ਕਰਨਗੇ ਨਵੀਂ ਪਾਰਟੀ ਦੇ ਨਾਮ ਦਾ ਐਲਾਨ

14 ਦਸੰਬਰ ਨੂੰ ਟਕਸਾਲੀ ਅਕਾਲੀ ਬਾਬੇ ਕਰਨਗੇ ਨਵੀਂ ਪਾਰਟੀ ਦੇ ਨਾਮ ਦਾ ਐਲਾਨ

ਸ਼੍ਰੋਮਣੀ ਅਕਾਲੀ ਦਲ ਤੋਂ ਕੱਢੇ ਗਏ ਟਕਸਾਲੀ ਅਕਾਲੀ ਆਗੂਆਂ ਨੇ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ. 

 

ਖੰਡੂਰ ਸਾਹਿਬ ਤੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਸੇਵਾ ਸਿੰਘ ਸੇਖਵਾਂ, ਸਾਬਕਾ ਅਕਾਲੀ ਮੰਤਰੀ ਰਤਨ ਸਿੰਘ ਅਜਨਾਲਾ ਨੇ ਐਲਾਨ ਕੀਤਾ ਹੈ ਕਿ ਉਹ ਨਵਾਂ ਅਕਾਲੀ ਦਲ ਬਣਾਉਣਗੇ. ਪਾਰਟੀ ਦੇ ਨਾਮ ਤੇ ਹੋਰ ਗੱਲਾਂ ਦਾ ਐਲਾਨ 14 ਦਸੰਬਰ ਨੂੰ ਕੀਤਾ ਜਾਵੇਗਾ. ਪਾਰਟੀ ਦਾ ਨਾਮ ਟਕਸਾਲੀ ਅਕਾਲੀ ਦਲ ਜਾਂ ਨਵਾਂ ਅਕਾਲੀ ਦਲ ਹੋ ਸਕਦਾ ਹੈ. ਇਸ ਤੋਂ ਇਲਾਵਾ ਇਨ੍ਹਾਂ ਆਗੂਆਂ  ਨੇ ਕਿਹਾ ਕਿ ਉਹ ਅਕਲਾੀ ਦਲ 1920 ਨਾਲ ਵੀ ਗੱਠਜੋੜ ਕਰਨਗੇ. 

 

ਪਾਰਟੀ ਤੋਂ ਬਰਖਾਸਤ ਕੀਤੇ ਗਏ ਟਕਸਾਲੀ ਅਕਾਲੀ ਆਗੂ ਇੱਕਜੁਟ ਹੋ ਗਏ ਹਨ ਤੇ 2019 ਲੋਕ ਸਭਾ ਚੋਣਾਂ ਨਵੀਂ ਪਾਰਟੀ ਦੇ ਬੈਨਰ ਹੇਠਾਂ ਲਰਨ ਦੀ ਤਿਆਰੀ ਕਰ ਰਹੇ ਹਨ. ਇਨ੍ਹਾਂ ਆਗੂਆਂ ਨੇ ਸਾਫ ਕੀਤਾ ਕਿ ਕੋਈ ਵੀ ਜੋ ਉਨ੍ਹਾਂ ਦੀ ਪਾਰਟੀ ਨਾਲ ਜੁੜਨਾ ਚਾਹੁੰਦਾਹੈ, ਉਸ ਲਈ ਦਰਵਾਜ਼ੇ ਖੁੱਲ੍ਹੇ ਹਨ. 

 

ਮੌਜੂਦਾ ਅਕਾਲੀ ਦਲ ਨੂੰ ਇਨ੍ਹਾਂ ਆਗੂਆਂ ਨੇ ਸਿਰਫ਼ ਇੱਕ ਟੱਬਰ ਦੀ ਪਾਰਟੀ ਦੱਸਿਆ.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:suspended senior akali leaders to float new party on 14 december