ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਪ ਪੰਜਾਬ 'ਚ ਵੱਡਾ ਸਵਾਲ- ਫਿਰ ਪਹਿਲਾ ਕਿਹੜਾ ਅੱਗੇ ਆ ਕੇ ਝੁਕੇ

ਆਪ ਪੰਜਾਬ

ਭਾਵੇਂ ਤਾਂ ਸਮਝ ਲਓ ਕਿ ਇੱਕ-ਦੂਜੇ 'ਤੇ ਸਿਆਸੀ ਦਬਦਬਾ ਬਣਾਈ ਰੱਖਣਾ ਜਾਂ ਫ਼ਿਰ ਕਹਿ ਲਓ ਕਿ ਗੁੱਸਾ ਹੀ ਬਾਹਲਾ ਆ.........ਆਮ ਆਦਮੀ ਪਾਰਟੀ ਤੇ ਸੁਖਪਾਲ ਖਹਿਰਾ ਦੀ ਅਗਵਾਈ ਵਾਲਾ ਬਾਗ਼ੀ ਧੜਾ ਲਗਾਤਾਰ ਕਹਿ ਰਿਹਾ ਹੈ ਕਿ ਅਸੀਂ ਪਾਰਟੀ ਨਹੀਂ ਟੁੱਟਣ ਦੇਵਾਂਗੇ ਤੇ ਛੇਤੀ ਦੋਵੇਂ ਧਿਰਾਂ ਵਿਚਾਲੇ ਆਪਸੀ ਮਤਭੇਦ ਸੁਲਝਾਉਣ ਲਈ ਤੇ ਸ਼ਾਤੀ ਬਣਾਉਣ ਲਈ ਗੱਲਬਾਤ ਕੀਤੀ ਜਾਵੇਗੀ।

 

ਪਰ ਦੋਵੇਂ ਧੜੇ ਇਹ ਜ਼਼ਿੱਦ ਫੜ ਕੇ ਬੈਠੇ ਹਨ ਕਿ ਪਹਿਲਾ ਉਹ ਮੇਰੇ ਨਾਲ ਆ ਕੇ ਗੱਲ ਕਰੇ। ਪਾਰਟੀ ਚਾਹੁੰਦੀ ਹੈ ਖਹਿਰਾ ਧੜਾ ਗੱਲਬਾਤ ਕਰਨ ਲਈ ਅੱਗੇ ਆਵੇ ਤੇ ਬਾਗ਼ੀ ਧੜਾ ਚਾਹੁੰਦਾ ਹੈ ਕਿ ਪਾਰਟੀ ਆ ਕੇ ਉਨ੍ਹਾਂ ਨੂੰ ਮਨਾਵੇ। 

 

ਨਵੇਂ ਬਣੇ ਵਿਰੋਧੀ ਧਿਰ ਨੇਤਾ ਹਰਪਾਲ ਚੀਮਾ ਤੇ ਸੂਬਾ ਸਹਿ-ਪ੍ਰਧਾਨ ਡਾ.ਬਲਵੀਰ ਸਿੰਘ ਲਗਾਤਾਰ ਕਹਿ ਰਹੇ ਹਨ ਕਿ ਪਾਰਟੀ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਸੁਖਪਾਲ ਖਹਿਰਾ ਨੇ ਸਾਫ਼ ਕਿਹਾ ਕਿ ਪਾਰਟੀ ਨੇ  ਉਨ੍ਹਾਂ ਨਾਲ ਗੱਲਬਾਤ ਕਰਨ ਲਈ ਕੋਈ ਵੀ ਕਦਮ ਨਹੀਂ ਉਠਾਇਆ ਤੇ ਕਿਸੇ ਵੀ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਹੀਂ ਕੀਤਾ। ਖਹਿਰਾ ਨੇ ਕਿਹਾ,' ਇਹ ਸਾਰਿਆਂ ਗੱਲਬਾਤ ਦੀਆਂ ਗੱਲਾਂ ਸਿਰਫ਼ ਟੀਵੀ ਤੇ ਅਖ਼ਬਾਰਾਂ ਵਿੱਚ ਹੋ ਰਹੀਆਂ ਹਨ।

 

ਸੁਖਪਾਲ ਖਹਿਰਾ ਨੇ ਪਹਿਲਾ ਕਦਮ ਚੁੱਕਦੇ ਹੋਏ ਮੰਗਲਵਾਰ ਨੂੰ ਇੱਕ ਪੰਜ ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕਰ ਦਿੱਤਾ। ਜੋ ਪਾਰਟੀ ਨਾਲ ਸਾਰੇ ਮਸਲੇ ਹੱਲ ਕਰੇਗੀ. ਪਰ ਇਹ ਕਮਟੀ ਬਣਾਉਣ ਦੇ ਬਾਵਜੂਦ ਵੀ ਗੱਲ ਨਹੀਂ ਬਣ ਸਕੀ। ਹੁਣ ਪਾਰਟੀ ਦੇ ਇੱਕ ਆਗੂ ਨੇ ਕਿਹਾ ਕਿ ਬਾਗ਼ੀ ਧੜੇ ਨੇ ਸਾਨੂੰ ਕਿਸੇ ਤਰ੍ਹਾਂ ਦੀ ਗੱਲਬਾਤ ਕਰਨ ਲਈ ਨਹੀਂ ਸੱਦਿਆ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਕਿਹੜਾ ਧੜਾ ਪਹਿਲਾ ਅੱਗੇ ਆ ਕੇ ਗੱਲਬਾਤ ਵਿੱਢਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The big question in AAP punjab is that Who will blink first