ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1952 ਮਗਰੋਂ ਸਭ ਤੋਂ ਜ਼ਿਆਦਾ ਬਿਲ ਪਾਸ ਕਰਕੇ ਲੋਕ ਸਭਾ ਨੇ ਬਣਾਇਆ ਇਤਿਹਾਸ

17ਵੀਂ ਲੋਕ ਸਭਾ ਦਾ ਪਹਿਲਾਂ ਇਜਲਾਸ ਮੰਗਲਵਾਰ ਨੂੰ ਸਮਾਪਤ ਹੋ ਗਿਆ ਜਿਸ ਚ ਕੁੱਲ 37 ਬੈਠਕਾਂ ਹੋਈਆਂ ਅਤੇ ਜੰਮੂ-ਕਸ਼ਮੀਰ ਤੋਂ ਧਾਰਾ 370 ਦੀ ਜ਼ਿਆਦਾਤਰ ਧਾਰਾਵਾਂ ਨੂੰ ਹਟਾਉਣ ਅਤੇ ਸੂਬੇ ਨੂੰ ਦੋ ਕੇਂਦਰਤ ਸ਼ਾਸਤ ਸੂਬਿਆਂ ਚ ਵੰਡਣ ਦੇ ਸੰਕਲਪ ਅਤੇ ਬਿਲ ਅਤੇ ਤਿੰਨ ਤਲਾਕ ਵਿਰੋਧੀ ਬਿਲ ਸਮੇਤ ਕੁੱਲ 36 ਬਿਲ ਪਾਸ ਹੋਏ।

 

ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਨੂੰ ਅਣਮਿਣੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕਰਦਿਆਂ ਹੋਇਆਂ ਕਿਹਾ ਕਿ ਇਹ 1952 ਤੋਂ ਲੈ ਕੇ ਹੁਣ ਤਕ ਸਭ ਤੋਂ ਸੁਨਿਹਰਾ ਇਜਲਾਸ ਰਿਹਾ ਹੈ।

 

ਪਹਿਲਾਂ ਤੋਂ ਤੈਅ ਸਮਾਗਮ ਮੁਤਾਬਕ ਇਜਲਾਸ 7 ਅਗਸਤ ਤਕ ਪ੍ਰਸਤਾਵਿਤ ਸੀ ਪਰ ਸਰਕਾਰ ਦੀ ਅਪੀਲ ’ਤੇ ਬਿਰਲਾ ਨੇ ਇਸ ਨੂੰ ਇਕ ਦਿਨ ਪਹਿਲਾ ਹੀ ਅਣਮਿਣੇ ਸਮੇਂ ਲਈ ਮੁਲਤਵੀ ਕਰ ਦਿੱਤਾ। ਉਨ੍ਹਾਂ ਕਿਹਾ ਕਿ 17 ਜੂਨ ਤੋਂ 6 ਅਗਸਤ ਤਕ ਚਲੇ ਇਸ ਇਜਲਾਸ ਚ ਕੁੱਲ 37 ਬੈਠਕਾਂ ਹੋਈਆਂ ਅਤੇ ਲਗਭਗ 280 ਘੰਟੇ ਤਕ ਕਾਰਵਾਹੀ ਚਲੀ।

 

ਕੁੱਲ 37 ਬੈਠਕਾਂ ਚ 36 ਬਿਲ ਪਾਸ ਹੋਏ ਜਦਕਿ ਜ਼ੀਰੋ ਕਾਲ ਦੌਰਾਨ ਪਹਿਲੀ ਵਾਰ ਇਕ ਹਜ਼ਾਰ ਤੋਂ ਵੱਧ ਮੁੱਦੇ ਚੁੱਕੇ ਗਏ। ਸਾਲ 1952 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ 37 ਬੈਠਕਾਂ ਦੇ ਬਾਵਜੂਦ ਇਕ ਦਿਨ ਵੀ ਕਾਰਵਾਹੀ ਬਿਨਾਂ ਕਿਸੇ ਰੁਕਾਵਟ ਦੇ ਚਲੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The history of the Lok Sabha is the highest bill passed since 1952