ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਸਾਡਾ ਸਿਆਣਾ ਸਾਥੀ ਤੇ ਕੀਮਤੀ ਆਦਮੀ, ਮਸਲਾ ਖ਼ਤਮ- ਤ੍ਰਿਪਤ ਬਾਜਵਾ

ਨਵਜੋਤ ਸਿੱਧੂ ਸਾਡਾ ਸਿਆਣਾ ਸਾਥੀ ਤੇ ਕੀਮਤੀ ਆਦਮੀ, ਮਸਲਾ ਖ਼ਤਮ- ਤ੍ਰਿਪਤ ਬਾਜਵਾ

ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਬਾਰੇ ਦਿੱਤੇ ਬਿਆਨ ਬਾਰੇ ਆਪਣਾ ਸਪੱਸ਼ਟੀਕਰਣ ਦੇ ਦਿੱਤਾ ਹੈ. ਉਨ੍ਹਾਂ ਦੇ ਕੈਬਨਿਟ ਸਹਿਯੋਗੀ ਤੇ ਮੁੱਖ ਮੰਤਰੀ ਦੇ ਕਰੀਬੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਿੱਧੂ ਨੂੰ ਅਸਤੀਫ਼ਾ ਦੇਣ ਲਈ ਕਿਹਾ ਸੀ।

 

ਮੀਡੀਆ ਵਿੱਚ ਆ ਰਹੀਆਂ ਖ਼ਬਰਾਂ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਸਿੱਧੂ ਨੂੰ ਪੰਜਾਬ ਦਾ ਮੰਤਰੀ ਮੰਡਲ ਛੱਡ ਦੇਣ ਲਈ ਕਿਹਾ ਸੀ, ਕਿਉਂਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਉਬ ਬੋਲੇ ਸਨ ਕਿ ਕਿਉਂਕਿ ਉਹ ਇਹ ਨਹੀਂ ਜਾਣਦੇ ਕਿ ਜਹਾਜ਼ ਦਾ ਕੈਪਟਨ ਕੌਣ ਹੈ, ਉਨ੍ਹਾਂ ਨੂੰ ਜਹਾਜ਼ ਵਿੱਚੋਂ ਛਾਲ ਮਾਰ ਦੇਣੀ ਚਾਹੀਦੀ ਹੈ।".

 

ਸ਼ੁੱਕਰਵਾਰ ਨੂੰ ਹੈਦਰਾਬਾਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਸੀ, "ਤੁਸੀਂ ਕਿਸ ਕੈਪਟਨ ਬਾਰੇ ਗੱਲ ਕਰ ਰਹੇ ਹੋ? ਓਹੋ ... ਕੈਪਟਨ ਅਮਰਿੰਦਰ ਸਿੰਘ? ਉਹ ਫੌਜ ਦੇ ਕੈਪਟਨ ਹਨ। ਮੇਰਾ ਕੈਪਟਨ ਰਾਹੁਲ ਗਾਂਧੀ ਹੈ। ਉਨ੍ਹਾਂ ਦਾ ਕੈਪਟਨ ਵੀ ਰਾਹੁਲ ਗਾਂਧੀ ਹੈ।" ਪਰ ਅੱਜ ਉਹ ਬੋਲੇ ਕਿ ਉਹ (ਕੈਪਟਨ ਅਮਰਿੰਦਰ ਸਿੰਘ) ਮੇਰੇ ਪਿਤਾ ਸਮਾਨ ਹਨ, ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ, ਮੈਂ ਉਨ੍ਹਾਂ ਦਾ ਸਤਿਕਾਰ ਕਰਦਾ ਹਾਂ, ਮੈਂ ਖੁਦ ਇਸ ਮੁੱਦੇ ਨੂੰ ਸੁਲਝਾਵਾਂਗਾ।"


ਤ੍ਰਿਪਤ ਬਾਜਵਾ ਨੇ ਹੁਣ ਇੱਕ ਨਿੱਜੀ ਟੀਵੀ ਚੈਨਲ ਨੂੰ ਕਿਹਾ ਹੈ ਕਿ ਸਿੱਧੂ ਨੇ ਆਪਣਾ ਸਪੱਸ਼ਟੀਕਰਣ ਦੇ ਦਿੱਤਾ ਹੈ. ਇਸ ਲਈ ਇਹ ਮੁੱਦਾ ਇੱਥੇ ਹੀ ਖ਼ਤਮ ਹੋ ਜਾਂਦਾ ਹੈ. ਇਸ ਮੁੱਦੇ ਬਾਰੇ ਹੁਣ ਕੋਈ ਚਰਚਾ ਨਹੀਂ ਹੋਵੇਗੀ. ਅੱਜ ਕੈਬਨਿਟ ਦੀ ਹੋਣ ਵਾਲੀ ਮਿਟਿੰਗ ਵਿੱਚ ਇਸ ਬਾਰੇ ਕੋਈ ਵੀ ਚਰਚਾ ਨਹੀਂ ਕੀਤੀ ਜਾ ਸਕੇਗੀ। ਸਿੱਧੂ ਲਗਭਗ ਆਪਣਾ ਪੱਖ ਸਾਫ਼ ਕਰ ਚੁੱਕੇ ਹਨ ਤੇ ਹੁਣ ਗੱਲ ਖ਼ਤਮ ਹੋ ਗਈ ਹੈ। ਸਿੱਧੂ ਸਾਬ੍ਹ ਸਾਡਾ ਸਾਥੀ ਹੈ ਤੇ ਸਾਡਾ ਸਿਆਣਾ ਸਾਥੀ ਹੈ ਤੇ ਬਹੁਤ ਹੀ ਕੀਮਤੀ ਆਦਮੀ ਹੈ। ਕਾਂਗਰਸ ਦਾ ਸਟਾਰ ਪ੍ਰਚਾਰਕ ਹੈ ਇਸ ਲਈ ਕੋਈ ਮਸਲਾ ਹੀ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:tripat bajwa says sidhu issue is over and he is valueable to us