ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ਦੀ ਮਲੋਟ ਰੈਲੀ ਦੇ ਨਾਮ ਨੂੰ ਲੈ ਕੇ ਅਕਾਲੀਆਂ ਨਾਲ ਹੋਈ 'ਕਲੋਲ'

ਮਲੋਟ ਵਿਖੇ ਹੋਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਰੈਲੀ

ਪਿਛਲੇ ਦਿਨੀਂ ਮਲੋਟ ਵਿਖੇ ਹੋਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਰੈਲੀ ਦੀ ਕਾਫੀ ਚਰਚਾ ਰਹੀ।  ਪਰ ਜ਼ਿਆਦਾ ਚਰਚਾ ਗਲਤ ਕਾਰਨਾਂ ਕਰਕੇ ਹੋਈ।  ਵਿਰੋਧੀ ਦਲਾਂ ਨੇ ਰੈਲੀ ਦੌਰਾਨ ਲੰਗਰ ਦੀ ਬੇਕਦਰੀ ਕਰਨ ਦੇ ਮੁੱਦੇ ਤੇ ਅਕਾਲੀ ਦਲ ਨੂੰ ਬੁਰਾ ਘੇਰਿਆ।  

 

ਬਾਅਦ ਵਿੱਚ ਪੀਐੱਮ ਮੋਦੀ ਵੱਲੋਂ ਪੱਗ ਪਹਿਣਨ  ਤੇ ਫਿਰ ਉਸਨੂੰ 30 ਸੈਕਿੰਡਾਂ 'ਚ ਹੀ ਉਤਾਰ ਦੇਣ ਦੀ ਵੀ ਖਾਸੀ ਚਰਚਾ ਸਾਹਮਣੇ ਆਈ।  ਅਸਲ 'ਚ ਇਹ ਰੈਲੀ ਮੋਦੀ ਸਰਕਾਰ ਵੱਲੋਂ ਸਾਉਣੀ ਦੀਆਂ ਫਸਲਾਂ ਦਾ ਮੁੱਲ ਵਧਾਉਣ ਦਾ ਐਲਾਨ ਕਰਨ ਤੋਂ ਬਾਅਦ ਫੈਸਲੇ ਦਾ ਲਾਹਾ ਖੱਟਣ ਲਈ ਕੀਤੀ ਗਈ ਸੀ। 

 

ਪਰ ਅਕਾਲੀ ਦਲ ਰੈਲੀ ਦਾ ਇੱਕ ਨਾਮ ਤੱਕ ਨਹੀਂ ਰੱਖ ਸਕਿਆ।  ਰੈਲੀ ਦੇ ਨਾਮ ਦੀ ਚਰਚਾ ਰੈਲੀ ਨਾਲੋਂ ਜ਼ਿਆਦਾ ਰਹੀ।  ਸਭ ਤੋਂ ਪਹਿਲਾਂ ਤਾਂ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਰੈਲੀ ਦਾ ਨਾਮ 'ਧੰਨਵਾਦ ਰੈਲੀ' ਹੈ. ਬਾਅਦ 'ਚ ਕਈ ਅਕਾਲੀ ਆਗੂਆਂ ਨੇ 'ਕਿਸਾਨ ਕਲਿਆਣ ਰੈਲੀ' ਨਾਮ ਦੇ ਪੋਸਟਰ ਲਗਾ ਦਿੱਤੇ।  ਪਰ ਰੈਲੀ ਵਾਲੇ ਦਿਨ ਨਵੀਂ ਹੀ ਕਲੋਲ ਹੋ ਗਈ।  ਜਦੋਂ ਸਟੇਜ ਤੇ ਰੈਲੀ ਦੇ ਨਾਮ ਦਾ ਜੋ ਪੋਸਟਰ ਲਾਇਆ ਗਿਆ ਉਸਤੇ ਲਿਖਿਾ ਗਿਆ ਕਿ 'ਕਿਸਾਨ ਖੇਤ ਮਜ਼ਦੂਰ ਧੰਨਵਾਦ ਰੈਲੀ।' 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:trouble over the real name of pm modi malout rally in punjab