ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'ਸੁਖਪਾਲ ਖਹਿਰਾ ਦੋਬਾਰਾ ਕਾਂਗਰਸ ਦਾ ਬੁਲਾਰਾ ਬਣਨ ਲਈ ਉਤਾਵਲਾ'

 ਸੁਖਪਾਲ ਸਿੰਘ ਖਹਿਰਾ

ਆਪ ਦੇ ਬਾਗ਼ੀ ਸੁਖਪਾਲ ਸਿੰਘ ਖਹਿਰਾ ਤੇ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਟਵਿੱਟਰ ਉੱਤੇ ਇੱਕ-ਦੂਜੇ ਨਾਲ ਭਿੜ ਗਏ। ਮੁੱਦਾ ਸੀ ਕਿਸਾਨਾਂ ਦਾ। ਆਉ ਦੱਸਦੇ ਹਾਂ ਤੁਹਾਨੂੰ ਪੂਰੀ ਗੱਲ ਕੀ ਹੋਈ।

 

ਸੁਖਪਾਲ ਖਹਿਰਾ ਨੇ ਟਵਿੱਟਰ ਉੱਤੇ ਇੱਕ ਅਖਬਾਰ ਦੀ ਖਬਰ ਨੂੰ ਸਾਂਝਾ ਕਰਦੇ ਹੋਏ ਮਜੀਠੀਆ ਉੱਤੇ ਹਮਲਾ ਕੀਤਾ। ਅਸਲ ਵਿੱਚ ਮਜੀਠੀਆ ਨੇ ਕੈਪਟਨ ਸਰਕਾਰ ਤੋਂ ਕਿਸਾਨਾਂ ਦੀ ਫਸਲ ਬਰਬਾਦ ਹੋਣ ਲਈ 35000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਸੀ। ਪਰ ਖਹਿਰਾ ਨੇ ਮਜੀਠੀਆ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਤੁਹਾਡੇ ਵੱਲੋਂ ਸਰਕਾਰ ਤੋਂ 35 ਹਜਾਰ ਦਾ ਮੁਆਵਜ਼ਾ ਮੰਗਣ ਦੀ ਗੱਲ ਹੱਸਣ ਵਾਲੀ ਹੈ। ਤੁਹਾਡੀ ਸਰਕਾਰ ਦੇ 10 ਸਾਲਾਂ ਦੌਰਾਨ ਕਿਸਾਨਾਂ ਨੂੰ 8 ਹਜ਼ਾਰ ਰੁਪਏ ਤੱਕ ਦਾ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ ਸੀ। ਜਿਸ ਕਰਕੇ ਕਿਸਾਨ ਖੁਦਕੁਸ਼ੀਆਂ ਕਰਦੇ ਰਹੇ।

 

 

ਮਜੀਠੀਆ ਨੇ ਇਸਦਾ ਖਹਿਰਾ ਨੂੰ ਜਵਾਬ ਦਿੰਦੇ ਹੋਏ ਲਿਖਿਆ ਕਿ ਖਹਿਰਾ ਦੋਬਾਰਾ ਕਾਂਗਰਸ ਦੇ ਬੁਲਾਰਾ ਬਣਨ ਲਈ ਉਤਾਵਲੇ ਹਨ ਤੇ ਇਹ ਉਨ੍ਹਾਂ ਦੇ ਦੋਗਲੇਪਣ ਨੂੰ ਦਿਖਾ ਰਿਹਾ ਹੈ। ਕੈਪਟਨ ਸਰਕਾਰ ਕੋਲੋਂ 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਕਰਨ ਬਾਰੇ ਸਵਾਲ ਪੁੱਛਣ ਦੀ ਥਾਂ ਉਹ ਸਰਕਾਰ ਦੀ ਹੱਕ ਵਿੱਚ ਹੀ ਖੜ੍ਹੇ ਨਜ਼ਰ ਆ ਰਹੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:twitter war between the sukhpal khaira and bikram majithia